9 ਸਾਲਾ ਬੱਚੀ ਨੇ ਔਟਿਜ਼ਮ ਪੀੜਤ ਬੱਚਿਆਂ ਲਈ ਲਿਖੀ ਕਿਤਾਬ
ਗਿੰਨੀਜ਼ ਬੁੱਕ ਵਿਚ ਦਰਜ ਹੈ ਅਲਧਾਬੀ ਅਲ ਮਹੇਰੀ ਦਾ ਨਾਂਅ
Emirati girl, 9, launches Augmented Reality books to aid children with autism
ਦੁਬਈ: ਸੰਯੁਕਤ ਅਰਬ ਅਮੀਰਾਤ ਦੀ ਇਕ 9 ਸਾਲਾ ਬੱਚੀ ਨੇ ਔਗਮੈਂਟੇਡ ਰਿਐਲਿਟੀ 'ਤੇ ਇਕ ਕਿਤਾਬ ਲਿਖੀ ਹੈ, ਜਿਸ ਨੂੰ ਔਟਿਜ਼ਮ ਤੋਂ ਪੀੜਤ ਬੱਚੇ ਪੜ੍ਹ ਸਕਦੇ ਹਨ। 9 ਸਾਲਾ ਮਹੇਰੀ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਅਜਿਹੇ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਸਮਰੱਥ ਬਣਾਉਣਾ ਹੈ। ਦੋਭਾਸ਼ੀ ਕਿਤਾਬਾਂ ਦੀ ਲੜੀ ਨੂੰ ਪ੍ਰਕਾਸ਼ਿਤ ਕਰਨ ਲਈ ਅਲਦਾਬੀ ਅਲ ਮਹੇਰੀ ਦਾ ਨਾਂਅ ਪਹਿਲਾਂ ਹੀ ਗਿਨੀਜ਼ ਬੁੱਕ ਵਿਚ ਦਰਜ ਹੈ।