95ਵੇਂ ਸਾਲ ਦੇ ਵਿਅਕਤੀ 'ਤੇ 36,000 ਕਤਲਾਂ ਦਾ ਇਲਜ਼ਾਮ
ਜਰਮਨੀ 'ਚ 94 ਸਾਲ ਦੇ ਇਕ ਬਜ਼ੁਰਗ ਵਿਅਕਤੀ 'ਤੇ ਨਾਜ਼ੀ ਤਸ਼ਦਦ ਕੈਂਪ 'ਚ 36 ਹਜ਼ਾਰ ਲੋਕਾਂ ਦਾ ਕਤਲ ਕਰਨ ਦਾ ਦੋਸ਼ ਲਗਿਆ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ...
ਜਰਮਨੀ (ਭਾਸ਼ਾ): ਜਰਮਨੀ 'ਚ 94 ਸਾਲ ਦੇ ਇਕ ਬਜ਼ੁਰਗ ਵਿਅਕਤੀ 'ਤੇ ਨਾਜ਼ੀ ਤਸ਼ਦਦ ਕੈਂਪ 'ਚ 36 ਹਜ਼ਾਰ ਲੋਕਾਂ ਦਾ ਕਤਲ ਕਰਨ ਦਾ ਦੋਸ਼ ਲਗਿਆ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ਵਿਅਕਤੀ ਕੈਂਪ ਦੇ ਗਾਰਡ ਦੇ ਰੂਪ 'ਚ ਤਾਇਨਾਤ ਸੀ। ਜਰਮਨੀ ਦੇ ਵਕੀਲ ਪੱਖ ਨੇ ਬਰਲਿਨ ਦੇ ਰਹਿਣ ਵਾਲੇ ਹੈਂਸ ਐਚ ਨਾਮ ਦੇ ਵਿਅਕਤੀ 'ਤੇ ਇਹ ਦੋਸ਼ ਲਗਾਏ ਹਨ।
ਹੈਂਸ 'ਤੇ ਦੋਸ਼ ਹੈ ਕਿ ਉਸ ਨੇ ਆਸਟਰੀਆ ਦੇ ਮੌਥੈਸੇਨ ਕੈਂਪ 'ਚ ਇਸ ਅਪਰਾਧ ਨੂੰ ਅੰਜਾਮ ਦਿਤਾ ਗਿਆ ਸੀ।ਇਹ ਜਾਣਕਾਰੀ ਬਰਲਿਨ ਦੇ ਲੋਕ ਵਕੀਲ ਦਫਤਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਦਿੱਤੀ ਗਈ ਹੈ। ਡੈੱਥ ਹੈੱਡ ਬਟਾਲੀਅਨ ਨਾਲ ਸਬੰਧਤ ਹੈਂਸ 1944 ਤੋਂ 1945 ਦੌਰਾਨ ਕੈਂਪ ਦੇ ਗਾਰਡ ਵਜੋਂ ਤਾਇਨਾਤ ਰਿਹਾ। ਇਸ ਦੌਰਾਨ ਕੈਂਪ 'ਚ 36,223 ਕੈਦੀਆਂ ਦੀ ਮੌਤ ਹੋ ਗਈ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਇਕ ਹੀ ਤਰੀਕੇ ਨਾਲ ਨਹੀਂ ਸਗੋਂ ਕਈ ਤਰੀਕਿਆਂ ਨਾਲ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਸ ਨੇ ਕਈਆਂ ਨੂੰ ਗੋਲੀਆਂ ਮਾਰੀਆਂ, ਕਈਆਂ ਨੂੰ ਜ਼ਹਿਰੀਲੇ ਟੀਕੇ ਲਗਾਏ, ਕਈਆਂ ਨੂੰ ਉਹ ਭੁੱਖੇ ਰੱਖਦਾ ਸੀ ਅਤੇ ਕਈਆਂ ਨੂੰ ਠੰਡ 'ਚ ਮਰਨ ਲਈ ਛੱਡ ਦਿੰਦਾ ਸੀ। ਉਸ ਨੇ ਬਹੁਤ ਬੇਰਹਿਮੀ ਨਾਲ 36,000 ਲੋਕਾਂ ਦੀ ਜਾਨ ਲੈ ਲਈ।
ਦੱਸ ਦਈਏ ਕਿ ਮੌਥੌਸੇਨ ਨਾਜਿਆਂ 'ਚ ਕਈ ਕੈਂਪ ਦਾ ਇਕ ਵੱਡਾ ਨੈਟਵਰਕ ਸੀ। ਜਿੱਥੇ ਕੈਦੀਆਂ ਨੂੰ ਗੁਲਾਮ ਅਤੇ ਮਜਦੂਰਾਂ ਦੀ ਤਰ੍ਹਾਂ ਕੰਮ ਕਰਵਾਉਂਦੇ ਸੀ। ਉਥੇ ਹੀ ਬਚਾ ਪਾਤਰਾਂ ਨੇ ਦੱਸਿਆ ਕਿ ਉਥੇ ਹਾਰਡ ਦੇ ਰੂਪ 'ਚ ਕੰਮ ਕਰਦੇ ਹੋਏ ਮੁਲਜ਼ਮ ਨੇ ਹਜ਼ਾਰਾਂ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ।