ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਭਾਰਤ-ਪਾਕਿ ਸਬੰਧਾਂ 'ਚ ਹੋਵੇਗਾ ਸੁਧਾਰ : ਜਨਰਲ ਬਾਜਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਸ਼ਾਂਤੀ ਪਹਿਲਾਂ ਦਾ ਸਮਰਥਨ ਕੀਤਾ ਹੈ.......

General Bajwa And Imran Khan

ਕਰਾਚੀ : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਸ਼ਾਂਤੀ ਪਹਿਲਾਂ ਦਾ ਸਮਰਥਨ ਕੀਤਾ ਹੈ। 
ਬਾਜਵਾ ਨੇ ਕਿਹਾ ਹੈ ਕਿ ਨਵੀਂ ਸਰਕਾਰ ਨੇ ਭਾਰਤ ਵਲ ਪੂਰੀ ਈਮਾਨਦਾਰੀ ਨਾਲ ਹੱਥ ਵਧਾਇਆ ਹੈ। ਪਰ ਇਸ ਨੂੰ ਪਾਕਿਸਤਾਨ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਬਾਜਵਾ ਨੇ ਕਰਾਚੀ ਸਥਿਤ 'ਨੇਵਲ ਅਕੈਡਮੀ' ਵਿਚ 'ਮਿਡਸ਼ਿਪਮੈਨ ਅਤੇ ਸ਼ੌਰਟ ਸਰਵਿਸ ਕੋਰਸ' ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਿਤ ਕਰਦਿਆਂ ਕਿਹਾ,'' ਪਾਕਿ ਇਕ ਸਾਂਤੀ ਪਸੰਦ ਦੇਸ਼ ਹੈ ਅਤੇ ਸ਼ਾਂਤੀ ਵਿਚ ਵਿਸ਼ਵਾਸ ਕਰਦਾ ਹੈ।'' 

ਬਾਜਵਾ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਝੜਪਾਂ ਅਤੇ ਸਾਲ 2018 ਵਿਚ ਜ਼ਿਆਦਾਤਰ ਸਮਾਂ ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਤਕਰਾਰ ਦੇ ਵਿਚ ਕਰਤਾਰਪੁਰ ਲਾਂਘਾ ਭਾਰਤੀ-ਸਿੱਖ ਤੀਰਥ ਯਾਤਰੀਆਂ ਲਈ ਖੋਲ੍ਹਣ ਨੂੰ ਲੈ ਕੇ ਦੋਹਾਂ ਵਲੋਂ ਆਮ ਸਹਿਮਤੀ ਬਣਨ ਨਾਲ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚ ਸੁਧਾਰ ਦੀ ਉਮੀਦ ਬਣੀ ਹੈ। ਬਾਜਵਾ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਸ਼ਾਂਤੀ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਦੀਆਂ ਪਹਿਲਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ਾਂਤੀ ਨਾਲ ਸਾਰਿਆਂ ਨੂੰ ਲਾਭ ਹੁੰਦਾ ਹੈ ਅਤੇ ਸਮਾਂ ਹੈ ਕਿ ਅਸੀਂ ਇਕ-ਦੂਜੇ ਨਾਲ ਲੜਨ ਦੀ ਬਜਾਏ ਬੀਮਾਰੀ, ਗਰੀਬੀ ਅਤੇ ਅਨਪੜ੍ਹਤਾ ਵਿਰੁੱਧ ਲੜੀਏ।

ਪਾਕਿਸਤਾਨੀ ਫ਼ੌਜ ਨੇ ਆਜ਼ਾਦੀ ਦੇ ਬਾਅਦ 71 ਸਾਲਾਂ ਵਿਚ ਅੱਧੇ ਤੋਂ ਵੱਧ ਸਮੇਂ ਤੱਕ ਦੇਸ਼ ਵਿਚ ਸ਼ਾਸਨ ਕੀਤਾ ਹੈ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿਚ ਹਮੇਸ਼ਾ ਹੀ ਦਖ਼ਲ ਰਖਿਆ ਹੈ। ਬਾਜਵਾ ਨੇ ਕਿਹਾ,''ਯੁੱਧ ਮੌਤ, ਵਿਨਾਸ਼ ਤੇ ਲੋਕਾਂ ਲਈ ਦੁੱਖ ਲਿਆਉਂਦੇ ਹਨ। ਅਖੀਰ ਵਿਚ ਸਾਰੇ ਮੁੱਦੇ ਗੱਲਬਾਤ ਦੀ ਮੇਜ਼ ਤੇ ਹੀ ਹੱਲ ਹੁੰਦੇ ਹਨ। ਇਸੇ ਕਾਰਨ ਅਸੀਂ ਅਫ਼ਗਾਨਿਸਤਾਨ ਵਿਚ ਅਫ਼ਗਾਨ ਨੀਤੀ ਅਤੇ ਅਫ਼ਗਾਨ ਨੀਤੀ ਸ਼ਾਂਤੀ ਯੋਜਨਾ ਦਾ ਸਮਰਥਨ ਕਰਕੇ ਅਫ਼ਗਾਨਿਸਤਾਨ ਵਿਚ ਸ਼ਾਂਤੀ ਦਾ ਸਮਰਥਨ ਕਰ ਰਹੇ ਹਾਂ।'' (ਪੀਟੀਆਈ)