ਮ੍ਰਿਤਕ ਪ੍ਰੋਫ਼ੈਸਰ ਦੀ ਹੱਥਕੜੀ ਲਗੀ ਤਸਵੀਰ ਵਾਇਰਲ, ਦੁਨੀਆਂ ਭਰ 'ਚ ਹੋ ਰਹੀ ਪਾਕਿ ਦੀ ਨਿੰਦਾ
ਇਕ ਮ੍ਰਿਤਕ ਪ੍ਰੋਫ਼ੈਸਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਨਾਗਰਿਕ ਸਮਾਜ ਅਤੇ ਮਨੁਖੀ ਅਧਿਕਾਰਾਂ ਲਈ ਸਖਤ ਆਲੋਚਨਾ...
ਲਾਹੌਰ : (ਪੀਟੀਆਈ) ਇਕ ਮ੍ਰਿਤਕ ਪ੍ਰੋਫ਼ੈਸਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਨਾਗਰਿਕ ਸਮਾਜ ਅਤੇ ਮਨੁਖੀ ਅਧਿਕਾਰਾਂ ਲਈ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਗੋਧਾ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਮੀਆਂ ਜਾਵੇਦ ਅਹਿਮਦ ਨੂੰ ਅਕਤੂਬਰ ਵਿਚ ਰਾਸ਼ਟਰੀ ਜਵਾਬਦੇਹੀ ਬਿਊਰੋ (NAB) ਨੇ ਗ਼ੈਰਕਾਨੂੰਨੀ ਈਮਾਰਤ ਨੂੰ ਖੋਲ੍ਹਣ ਅਤੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਐਂਠਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਸ਼ੁਕਰਵਾਰ ਨੂੰ ਲਾਹੌਰ ਜਿਲ੍ਹਾ ਜੇਲ੍ਹ ਵਿਚ ਕਾਨੂੰਨੀ ਹਿਰਾਸਤ ਵਿਚ ਉਨ੍ਹਾਂ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕੈਦ ਕੀਤੇ ਗਏ ਪ੍ਰੋਫ਼ੈਸਰ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਜੇਲ੍ਹ ਦੇ ਸਰਵਿਸ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਬਚਾਈ ਨਹੀਂ ਜਾ ਸਕੀ। ਦੱਸਿਆ ਜਾ ਰਿਹਾ ਹੈ ਕਿ ਪ੍ਰੋਫ਼ੈਸਰ ਨੂੰ ਹੱਥਕੜੀ ਵਿਚ ਹੀ ਸਟ੍ਰੈਚਰ 'ਤੇ ਲਿਆਇਆ ਗਿਆ ਸੀ। ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ ਸੀ। ਪ੍ਰੋਫ਼ੈਸਰ ਦੀ ਹੱਥਕੜੀ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਪਾਕਿਸਤਾਨ ਵਿਚ ਲੋਕਾਂ ਨੇ ਟਵੀਟ ਕੀਤਾ, ਲਾਹੌਰ ਵਿਚ ਸਰਗੋਧਾ ਯੂਨੀਵਰਸਿਟੀ ਕੈਂਪਸ ਦੇ ਪ੍ਰੋਫ਼ੈਸਰ ਜਾਵੇਦ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਹਿਰਾਸਤ ਵਿਚ ਦਿਲ ਦਾ ਦੌਰਾ ਪਿਆ। ਜ਼ੰਜੀਰਾਂ ਵਿਚ ਜਕੜੀ ਉਨ੍ਹਾਂ ਦੀ ਲਾਸ਼ ਦੀ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ। ਇਲਜ਼ਾਮ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵੀਸੀ ਰਹਿ ਚੁੱਕੇ ਪ੍ਰੋਫ਼ੈਸਰ ਨੂੰ ਹੱਥਕੜੀ ਵਿਚ ਪਰੇਡ ਕਰਾਇਆ ਗਿਆ ਸੀ। ਮਨੁੱਖ ਗਰਿਮਾ ਦੇ ਇਸ ਤਰ੍ਹਾਂ ਉਲੰਘਣਾ ਲਈ NAB ਨੂੰ ਸ਼ਰਮ ਆਉਣੀ ਚਾਹੀਦੀ ਹੈ।