ਕੁੜੀ ਨੂੰ ਬਾਰਬੀ ਡਾਲ ਬਣਨਾ ਪਿਆ ਮਹਿੰਗਾ
ਬੁਲਗਾਰੀਆ ਦੀ ਰਹਿਣ ਵਾਲੀ ਔਰਤ ਨੇ ਖੂਬਸੂਰਤ ਦਿਖਣ ਲਈ ਆਪਣੇ ਚਿਹਰਾ ਹੀ ਬਿਗਾੜ ਲਿਆ। ਉਸਨੇ ਬਾਰਬੀ ਡੌਲ ਬਣਨ ਦੀ ਇੱਛਾ ਵਿਚ ਆਪਣੇ ਬੁੱਲ੍ਹਾਂ ਦਾ ਆਕਾਰ 4 ਗੁਣਾ ਵਧਾ ਲਿਆ..
ਸੋਫੀਆ : ਬੁਲਗਾਰੀਆ ਦੀ ਰਹਿਣ ਵਾਲੀ ਔਰਤ ਨੇ ਖੂਬਸੂਰਤ ਦਿਖਣ ਲਈ ਆਪਣੇ ਚਿਹਰਾ ਹੀ ਬਿਗਾੜ ਲਿਆ। ਉਸਨੇ ਬਾਰਬੀ ਡੌਲ ਬਣਨ ਦੀ ਇੱਛਾ ਵਿਚ ਆਪਣੇ ਬੁੱਲ੍ਹਾਂ ਦਾ ਆਕਾਰ 4 ਗੁਣਾ ਵਧਾ ਲਿਆ।
ਬੁਲਗਾਰੀਆ ਦੀ ਐਂਡਰੀਆ ਇਵਾਨੋਵਾ ਨੇ ਇਸ ਲਈ 17 ਐਸਿਡ ਲਿਪ ਟੀਕੇ ਲਗਵਾਏ ਭਾਵੇਂਕਿ ਉਹ ਹਾਲੇ ਵੀ ਆਪਣੇ ਬੁੱਲ੍ਹ ਹੋਰ ਵੱਡੇ ਕਰਨਾ ਚਾਹੁੰਦੀ ਹੈ। 22 ਸਾਲਾ ਐਂਡਰੀਆ ਦੁਨੀਆ ਵਿਚ ਸਭ ਤੋਂ ਵੱਡੇ ਬੁੱਲ੍ਹਾਂ ਵਾਲੀ ਮਹਿਲਾ ਹੋਣ ਦਾ ਰਿਕਾਰਡ ਆਪਣੇ ਨਾਮ ਕਰਨਾ ਚਾਹੁੰਦੀ ਹੈ।
ਐਂਡਰੀਆ ਨੇ ਪਿਛਲੇ ਸਾਲ ਆਪਣੇ ਟਰਾਂਸਫੋਰਮੇਸ਼ਨ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਸਤੰਬਰ ਮਹੀਨੇ ਵਿਚ ਐਂਡਰੀਆ ਨੇ 15 ਲਿਪ ਟੀਕੇ ਲਗਵਾਏ ਅਤੇ ਉਹ ਹਾਲੇ ਕਈ ਹੋਰ ਮੁਸ਼ਕਲ ਪ੍ਰਕਿਰਿਆਵਾਂ ਵਿਚੋਂ ਹੋ ਕੇ ਲੰਘੇਗੀ।
ਪਿਛਲੇ 3 ਮਹੀਨੇ ਵਿਚ ਐਂਡਰੀਆ ਨੇ ਦੋ ਟ੍ਰੀਟਮੈਂਟ ਲਏ ਹਨ। ਐਂਡਰੀਆ ਸੋਫੀਆ ਯੂਨੀਵਰਸਿਟੀ ਵਿਚ ਜਰਮਨ ਫਿਲੋਲੋਜੀ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਨੇ ਬੀਤੇ ਕੁਝ ਸਾਲਾਂ ਵਿਚ ਟ੍ਰੀਟਮੈਂਟ 'ਤੇ ਕਿੰਨੇ ਪੈਸੇ ਖਰਚ ਕੀਤੇ ਹਨ।
ਉਹ ਦੱਸਦੀ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹੈ ਅਤੇ ਆਪਣੇ ਵੱਡੇ ਬੁੱਲ੍ਹਾਂ ਤੋਂ ਜ਼ਿਆਦਾ ਸੰਤੁਸ਼ਟ ਹੈ।