ਅੰਬਾਲਾ: CM ਖੱਟਰ ਦੇ ਕਾਫਲੇ ਨੂੰ ਰੋਕਣ ਦੇ ਦੋਸ਼ ’ਚ ਕਿਸਾਨਾਂ ਖਿਲਾਫ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸਾਨਾਂ ਉੱਤੇ ਸੀਐੱਮ ਖੱਟਰ ਦਾ ਰਾਹ ਰੋਕ ਕੇ ਕਤਲ ਦੀ ਕੋਸ਼ਿਸ਼ ਤੇ ਦੰਗ ਕਰਨ ਦੇ ਦੋਸ਼ ਲੱਗੇ ਹਨ।

CM Khattar

ਅੰਬਾਲਾ - ਅੰਬਾਲਾ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਫ਼ਲੇ ਨੂੰ ਰੋਕਣ ਦੇ ਮਾਮਲੇ ’ਚ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਕਿਸਾਨ ਮੰਗਲਵਾਰ ਨੂੰ ਅੰਬਾਲਾ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਜਿਸ ਦੌਰਾਨ ਇਨ੍ਹਾਂ ਨੇ ਕਥਿਤ ਤੌਰ 'ਤੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਾਲੇ ਝੰਡੇ ਦਿਖਾਏ। ਜਿਸ ਤਹਿਤ ਕਿਸਾਨਾਂ ਉੱਤੇ ਸੀਐੱਮ ਖੱਟਰ ਦਾ ਰਾਹ ਰੋਕ ਕੇ ਕਤਲ ਦੀ ਕੋਸ਼ਿਸ਼ ਤੇ ਦੰਗ ਕਰਨ ਦੇ ਦੋਸ਼ ਲੱਗੇ ਹਨ। 

ਡੀਐਸਪੀ ਅੰਬਾਲਾ ਮਦਨ ਲਾਲ ਨੇ ਕਿਹਾ ਹੈ ਕਿ “ਅਸੀਂ 13 ਭਾਰਤੀ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਧਾਰਾ 307 (ਕਤਲ ਦੀ ਕੋਸ਼ਿਸ਼), 147 (ਦੰਗਿਆਂ ਦੀ ਸਜ਼ਾ), 506 (ਅਪਰਾਧਿਕ ਧਮਕੀ), 148 (ਹਥਿਆਰਾਂ ਨਾਲ ਦੰਗਾ ਕਰਨਾ), 322 (ਆਪਣੀ ਮਰਜ਼ੀ ਨਾਲ ਸੱਟ ਮਾਰੀ), 149 (ਆਮ ਚੀਜ਼ਾਂ ਨਾਲ ਗੈਰਕਾਨੂੰਨੀ ਇਕੱਠ) ਅਤੇ ਆਈਪੀਸੀ ਦਾ 353 ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ।