ਡੌਨਾਲਡ ਟਰੰਪ ਨੇ ਤਿੰਨਾਂ ਰਾਕੇਟ ਦੀਆਂ ਤਸਵੀਰਾਂ ਸ਼ੇਅਰ ਕਰ ਇਰਾਨ 'ਤੇ ਲਾਇਆ ਹਮਲੇ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਗਦਾਦ 'ਚ ਸਾਡਾ ਦੂਤਾਵਾਸ ਤੇ ਐਤਵਾਰ ਤਿੰਨ ਰਾਕੇਟ ਨਾਲ ਹਮਲਾ ਕੀਤਾ ਗਿਆ।

trump

ਬਗਦਾਦ- ਅਮਰੀਕਾ ਤੇ ਇਰਾਨ ਵਿਚਾਲੇ ਦੁਸ਼ਮਨੀ ਖਤਰਨਾਕ ਮੋੜ 'ਤੇ ਪਹੁੰਚ ਗਈ ਹੈ। ਬੀਤੇ ਦਿਨੀ ਬਗਦਾਦ 'ਚ ਅਮਰੀਕੀ ਦੂਤਾਵਾਸ 'ਤੇ ਰਾਕੇਟ ਨਾਲ ਹਮਲਾ ਕੀਤਾ ਗਿਆ।  ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਖੁਦ ਤਿੰਨਾਂ ਰਾਕੇਟ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਟਰੰਪ ਨੇ ਟਵੀਟ ਕਰ ਇਲਜ਼ਾਮ ਲਾਇਆ ਕਿ ਇਰਾਨ ਨੇ ਬੀਤੀ ਰਾਤ ਬਗਦਾਦ 'ਚ ਅਮਰੀਕੀ ਦੂਤਾਵਾਸ 'ਤੇ ਰਾਕੇਟ ਨਾਲ ਹਮਲਾ ਕੀਤਾ। ਰਾਸ਼ਟਰਪਤੀ ਟਰੰਪ ਨੇ ਖੁਦ ਤਿੰਨਾਂ ਰਾਕੇਟ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ।

ਡੌਨਾਲਡ ਟਰੰਪ ਨੇ ਆਪਣੇ ਟਵੀਟ 'ਚ ਲਿਖਿਆ, 'ਬਗਦਾਦ 'ਚ ਸਾਡਾ ਦੂਤਾਵਾਸ ਤੇ ਐਤਵਾਰ ਤਿੰਨ ਰਾਕੇਟ ਨਾਲ ਹਮਲਾ ਕੀਤਾ ਗਿਆ। ਇਹ ਰਾਕੇਟ ਅਸਫ਼ਲ ਰਹੇ। ਇਹ ਤਿੰਨੇ ਰਾਕੇਟ ਇਰਾਨ ਤੋਂ ਸਨ। ਇਰਾਨ ਦੇ ਕੁਝ ਦੋਸਤਾਂ ਨੂੰ ਸਲਾਹ ਹੈ-ਜੇਕਰ ਇਕ ਵੀ ਅਮਰੀਕੀ ਮਾਰਿਆ ਜਾਂਦਾ ਹੈ, ਤਾਂ ਇਰਾਨ ਇਸ ਦਾ ਜ਼ਿੰਮੇਵਾਰ ਹੋਵੇਗਾ।'

ਰਿਪੋਰਟ ਦੇ ਅਨੁਸਾਰ, ਇਹ ਰਾਕੇਟ ਅਮਰੀਕੀ ਦੂਤਾਵਾਸ ਦੇ ਬਾਹਰੀ ਹਿੱਸੇ ਵਿੱਚ ਆਏ। ਅਜੇ ਤੱਕ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ। ਇਰਾਕੀ ਸੈਨਾ ਦਾ ਕਹਿਣਾ ਹੈ ਕਿ ਹਮਲੇ ਵਿੱਚ ਕੁਝ ਇਮਾਰਤਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।