ਕੋਰੋਨਾ ਦੀ ਦੂਜੀ ਸਟ੍ਰੇਨ ਆਉਣ ਨਾਲ ਬ੍ਰਿਟੇਨ 'ਚ ਲੌਕਡਾਊਨ ਸਖ਼ਤ, ਯਾਤਰਾ 'ਤੇ ਲੱਗੀ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਇਰਸ ਦਾ ਇਹ ਨਵਾਂ ਰੂਪ ਦੱਖਣੀ ਅਫਰੀਕਾ 'ਚ ਪੈਦਾ ਹੋਇਆ ਹੈ

BRITAIN

ਲੰਡਨ - ਕੋਰੋਨਾ ਮਹਾਂਮਾਰੀ ਕਰਕੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਲੰਡਨ ਸਣੇ ਕੁਝ ਹੋਰ ਖੇਤਰਾਂ ਵਿੱਚ ਸਖਤ ਚੌਥੇ ਪੜਾਅ ਤੇ ਪਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਬ੍ਰਿਟੇਨ 'ਚ ਕੋਵਿਡ-19 ਦੀ ਦੂਜੀ ਸਟ੍ਰੇਨ ਆਉਣ ਨਾਲ ਬ੍ਰਿਟੇਨ 'ਚ ਲੌਕਡਾਊਨ ਸਖ਼ਤ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਵਾਇਰਸ ਦਾ ਇਹ ਨਵਾਂ ਰੂਪ ਦੱਖਣੀ ਅਫਰੀਕਾ 'ਚ ਪੈਦਾ ਹੋਇਆ ਹੈ ਤੇ ਉੱਥੋਂ ਆਏ ਦੋ ਲੋਕਾਂ ਜ਼ਰੀਏ ਬ੍ਰਿਟੇਨ ਪਹੁੰਚਿਆ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।

ਬ੍ਰਿਟੇਨ 'ਚ ਪਹਿਲਾਂ ਤੋਂ ਹੀ ਕੋਰੋਨਾ ਸਟ੍ਰੇਨ ਤੋਂ ਬਾਅਦ ਇਕ ਹੋਰ ਸਾਊਥ ਅਫਰੀਕਾ ਨਾਲ ਜੁੜੇ ਕੋਰੋਨਾ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਕੋਰੋਨਾ ਦੇ ਇਕ ਹੋਰ ਦੌਰ ਦਾ ਸੰਭਾਵਿਤ ਖਤਰਾ ਮੰਡਰਾ ਰਿਹਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਨੇ ਸਾਊਥ ਅਫਰੀਕਾ ਤੋਂ ਆਉਣ ਵਾਲਿਆਂ ਦੀ ਯਾਤਰਾ 'ਤੇ ਤੁਰੰਤ ਰੋਕ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਹੈ ਜੋ ਸਾਊਥ ਅਫਰੀਕਾ 'ਚ ਹੈ ਜਾਂ ਫਿਰ ਜੋ ਸਾਊਥ ਅਫਰੀਕਾ ਨਾਲ ਜੁੜਿਆ ਹੈ ਉਨ੍ਹਾਂ ਨਾਲ ਪਿਛਲੇ ਪੰਦਰਾਂ ਦਿਨਾਂ ਦੌਰਾਨ ਸੰਪਰਕ 'ਚ ਆਏ ਹਨ ਤਾਂ ਉਹ ਫੌਰਨ ਕੁਆਰੰਟੀਨ ਹੋ ਜਾਣ।

ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਤਾ ਚੱਲਣ ਤੋਂ ਬਾਅਦ ਭਾਰਤ ਤੇ ਯੂਰਪ ਸਮੇਤ ਕਈ ਦੇਸ਼ਾਂ ਨੇ ਉੱਥੋਂ ਆਉਣ ਵਾਲੀ ਫਲਾਇਟ 'ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਬ੍ਰਿਟੇਨ ਸਖ਼ਤ ਲੌਕਡਾਊਨ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਖਤਰਨਾਕ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਕੀਤੀ ਜਾ ਸਕੇ।