ਬੰਗਲਾਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 30 ਲੋਕਾਂ ਦੀ ਮੌਤ
ਜਹਾਜ਼ 'ਚ ਕਰੀਬ 500 ਲੋਕ ਸਨ ਸਵਾਰ
Tragic accident in Bangladesh
ਦੱਖਣੀ ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ, ਇੱਕ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਗਈ।
ਦੱਸ ਦਈਏ ਕਿ ਇਹ ਘਟਨਾ ਰਾਜਧਾਨੀ ਢਾਕਾ ਤੋਂ 200 ਕਿਲੋਮੀਟਰ ਦੂਰੀ ਤੇ ਵਾਪਰਿਆ। ਜਹਾਜ਼ 'ਚ ਕਰੀਬ 500 ਲੋਕ ਸਵਾਰ ਸਨ। ਪੁਲਿਸ ਮੁਤਾਬਕ, “ਤਿੰਨ ਮੰਜ਼ਿਲਾ ਕਿਸ਼ਤੀ ਨੂੰ ਨਦੀ ਦੇ ਵਿਚਕਾਰ ਅੱਗ ਲੱਗ ਗਈ।
ਅਸੀਂ 32 ਲਾਸ਼ਾਂ ਬਰਾਮਦ ਕੀਤੀਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਅੱਗ ਵਿਚ ਮੌਤ ਹੋ ਗਈ ਅਤੇ ਕੁਝ ਨਦੀ ਵਿਚ ਛਾਲ ਮਾਰਨ ਤੋਂ ਬਾਅਦ ਡੁੱਬ ਗਏ।
ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਅੱਗ ਇੰਜਨ ਰੂਮ ਵਿੱਚ ਲੱਗੀ ਸੀ। ਇਹ ਸਮੁੰਦਰੀ ਜਹਾਜ਼ ਢਾਕਾ ਤੋਂ ਬਰਗੁਨਾ ਜ਼ਿਲ੍ਹੇ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 70 ਲੋਕਾਂ ਨੂੰ ਬਚਾ ਲਿਆ ਗਿਆ।