ਰੂਸ ਦੇ ਗੈਰ ਕਾਨੂੰਨੀ ਨਰਸਿੰਗ ਹੋਮ ਨੂੰ ਲੱਗੀ ਅੱਗ, 20 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋ ਲੋਕਾਂ ਦੀ ਹਾਲਤ ਨਾਜ਼ੁਕ

photo

 

ਮਾਸਕੋ: ਰੂਸ ਦੇ ਪੱਛਮੀ ਸਾਇਬੇਰੀਆ ਖੇਤਰ ਵਿੱਚ ਇੱਕ ਗੈਰ-ਕਾਨੂੰਨੀ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਮੌਕੇ 'ਤੇ ਰਾਹਤ ਕੰਮ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਗੈਰ-ਕਾਨੂੰਨੀ ਪ੍ਰਾਈਵੇਟ ਨਰਸਿੰਗ ਹੋਮ ਕੇਮੇਰੋਵ ਵਿੱਚ ਸਥਿਤ ਸੀ।

ਜਾਣਕਾਰੀ ਮੁਤਾਬਕ ਅੱਗ ਨਾਲ ਝੁਲਸੇ ਗਏ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀਆਂ ਮੁਤਾਬਕ ਇਹ ਅੱਗ ਸ਼ੁੱਕਰਵਾਰ ਦੇਰ ਰਾਤ ਹੀਟਿੰਗ ਲਈ ਵਰਤੇ ਜਾਣ ਵਾਲੇ ਸਟੋਵ ਦੇ ਕੰਮ ਨਾ ਕਰਨ ਕਾਰਨ ਲੱਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।