Bangladesh: ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਵਧੀਆਂ ਮੁਸ਼ਕਲਾਂ, ਰੂਪਪੁਰ ਪਰਮਾਣੂ ਪਲਾਂਟ 'ਚ ਪੰਜ ਅਰਬ ਡਾਲਰ ਦੇ ਗਬਨ ਦੀ ਜਾਂਚ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

Bangladesh: ਹਸੀਨਾ ਦੇ ਨਾਲ-ਨਾਲ ਉਸ ਦੇ ਬੇਟੇ ਅਤੇ ਉਨ੍ਹਾਂ ਦੀ ਭਾਣਜੀ ਤੇ ਬ੍ਰਿਟੇਨ ਦੇ ਵਿੱਤ ਮੰਤਰੀ ਟਿਊਲਿਪ ਸਿੱਦੀਕ ਤੋਂ ਵੀ ਕੀਤੀ ਗਈ ਪੁਛ ਗਿਛ

Bangladesh: Former Prime Minister Sheikh Hasina's problems increase

 

Bangladesh: ਹਸੀਨਾ ਦੇ ਨਾਲ-ਨਾਲ ਉਸ ਦੇ ਬੇਟੇ ਅਤੇ ਉਨ੍ਹਾਂ ਦੀ ਭਾਣਜੀ ਤੇ ਬ੍ਰਿਟੇਨ ਦੇ ਵਿੱਤ ਮੰਤਰੀ ਟਿਊਲਿਪ ਸਿੱਦੀਕ ਤੋਂ ਵੀ ਕੀਤੀ ਗਈ ਪੁਛ ਗਿਛ 
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਲਗਾਤਾਰ ਜਾਂਚ ਤੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਹੁਣ ਭ੍ਰਿਸ਼ਟਾਚਾਰ ਵਿਰੋਧੀ ਪੈਨਲ ਨੇ ਰੂਪਪੁਰ ਪਰਮਾਣੂ ਪਲਾਂਟ 'ਚ ਪੰਜ ਅਰਬ ਡਾਲਰ ਦੇ ਗਬਨ ਦੇ ਦੋਸ਼ਾਂ 'ਤੇ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। ਦੋਸ਼ ਹੈ ਕਿ ਸ਼ੇਖ ਹਸੀਨਾ, ਉਸ ਦੇ ਬੇਟੇ ਸਾਜੀਬ ਵਾਜੇਦ ਜੋਏ ਅਤੇ ਉਸ ਦੀ ਭਾਣਜੀ ਟਿਊਲਿਪ ਸਿੱਦੀਕ ਨੇ ਪਰਮਾਣੂ ਪਲਾਂਟ ਵਿਚ ਗਬਨ ਕੀਤਾ।

ਭਾਰਤੀ ਕੰਪਨੀਆਂ ਬੰਗਲਾਦੇਸ਼ ਵਿਚ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਦੇ ਨਿਰਮਾਣ ਵਿਚ ਸ਼ਾਮਲ ਹਨ। ਇਸ ਦਾ ਨਿਰਮਾਣ ਰੂਸ ਦੀ ਸਰਕਾਰੀ ਕੰਪਨੀ ਰੋਜ਼ਾਟੋਮ ਵਲੋਂ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 160 ਕਿਲੋਮੀਟਰ ਪੱਛਮ ਵਿਚ ਰੂਪਪੁਰ 'ਚ ਰੂਸ ਦੁਆਰਾ ਡਿਜ਼ਾਈਨ ਕੀਤਾ ਗਿਆ ਪਹਿਲਾ ਬੰਗਲਾਦੇਸ਼ੀ ਪਰਮਾਣੂ ਪਾਵਰ ਪਲਾਂਟ ਬਣਾਇਆ ਜਾ ਰਿਹਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਹਸੀਨਾ ਦੇ ਨਾਲ ਉਨ੍ਹਾਂ ਦੇ ਬੇਟੇ ਸਾਜੀਬ ਵਾਜੇਦ ਜੋਏ ਅਤੇ ਉਨ੍ਹਾਂ ਦੀ ਭਤੀਜੀ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਟਿਊਲਿਪ ਸਿਦੀਕ ਤੋਂ ਵੀ ਪੁਛ ਗਿਛ ਕੀਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੂਪਪੁਰ ਪਰਮਾਣੂ ਪਾਵਰ ਪਲਾਂਟ ਪ੍ਰਾਜੈਕਟ ਵਿਚ ਪੰਜ ਅਰਬ ਅਮਰੀਕੀ ਡਾਲਰਾਂ ਦੇ ਗਬਨ ਦਾ ਦੋਸ਼ ਹੈ। ਰਿਪੋਰਟਾਂ ਅਨੁਸਾਰ, ਇਹ ਘਟਨਾਕ੍ਰਮ  ਹਾਈ ਕੋਰਟ ਵਲੋਂ ਇਕ ਨਿਯਮ ਜਾਰੀ ਕਰਨ ਦੇ ਦੋ ਦਿਨ ਬਾਅਦ ਹੋਇਆ ਹੈ। ਜਿਸ ਪੁਛਿਆ ਗਿਆ ਸੀ ਕਿ ਰੂਪਪੁਰ ਪਰਮਾਣੂ ਪਾਵਰ ਪਲਾਂਟ ਪ੍ਰਾਜੈਕਟ ਤੋਂ ਹਸੀਨਾ, ਜੋਏ ਅਤੇ ਟਿਊਲਿਪ ਦੁਆਰਾ ਮਲੇਸ਼ੀਅਨ ਬੈਂਕ ਨੂੰ ਕਥਿਤ ਤੌਰ 'ਤੇ 5 ਬਿਲੀਅਨ ਡਾਲਰ ਦੇ ਤਬਾਦਲੇ ਨੇ ਭ੍ਰਿਸ਼ਟਾਚਾਰ ਵਿਰੋਧੀ ਰੈਗੂਲੇਟਰ ਨੂੰ (ਏਸੀਸੀ) ਦੀ ਅਯੋਗਤਾ ਨੂੰ ਗ਼ੈਰ-ਕਾਨੂੰਨੀ ਕਿਉਂ ਨਾ ਐਲਾਨਿਆ ਜਾਵੇ। 

ਏ.ਸੀ.ਸੀ. ਦੇ ਦਸਤਾਵੇਜ਼ਾਂ ਅਨੁਸਾਰ ਰੂਪਪੁਰ ਪਰਮਾਣੂ ਪਾਵਰ ਪਲਾਂਟ ਪ੍ਰਾਜੈਕਟ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਨੈਸ਼ਨਲ ਡੈਮੋਕਰੇਟਿਕ ਮੂਵਮੈਂਟ (ਐਨਡੀਐਮ) ਦੇ ਪ੍ਰਧਾਨ ਬੌਬੀ ਹੱਜਾਜ ਵਲੋਂ ਲਾਏ ਗਏ ਸਨ। ਹਸੀਨਾ 5 ਅਗੱਸਤ ਤੋਂ ਭਾਰਤ 'ਚ ਹੈ। ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਆਪਕ ਪ੍ਰਦਰਸ਼ਨਾਂ ਤੋਂ ਬਾਅਦ 77 ਸਾਲਾ ਹਸੀਨਾ ਦੇਸ਼ ਛੱਡ ਕੇ ਭੱਜ ਗਈ ਸੀ। ਵਿਦਿਆਰਥੀਆਂ ਦੇ ਇਸ ਅੰਦੋਲਨ ਕਾਰਨ ਉਨ੍ਹਾਂ ਦੀ 16 ਸਾਲ ਪੁਰਾਣੀ ਸਰਕਾਰ ਡਿੱਗ ਗਈ ਸੀ। ਉਸ ਦੀ ਭੈਣ ਰੇਹਾਨਾ ਵੀ ਉਸ ਦੇ ਨਾਲ ਹੈ। ਜੋਏ ਅਮਰੀਕਾ ਵਿਚ ਰਹਿੰਦਾ ਹੈ, ਜਦੋਂ ਕਿ ਉਸਦੀ ਭਾਣਜੀ ਟਿਊਲਿਪ ਇਕ ਬ੍ਰਿਟਿਸ਼ ਐਮਪੀ ਹੈ।

ਬੰਗਲਾਦੇਸ਼ ਸਥਿਤ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ (ਆਈਸੀਟੀ) ਨੇ ਹਸੀਨਾ ਅਤੇ ਕਈ ਸਾਬਕਾ ਕੈਬਨਿਟ ਮੰਤਰੀਆਂ, ਸਲਾਹਕਾਰਾਂ ਅਤੇ ਫ਼ੌਜੀ ਤੇ ਨਾਗਰਿਕ ਅਧਿਕਾਰੀਆਂ ਵਿਰੁਧ "ਮਨੁੱਖਤਾ ਅਤੇ ਨਸਲਕੁਸ਼ੀ ਵਿਰੁਧ ਅਪਰਾਧ" ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।