ਆਸਟ੍ਰੇਲੀਆ 'ਚ ਗਰਮੀ ਨੇ ਤੋੜੇ ਪਿਛਲੇ ਕਈ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ 'ਚ ਇਸ ਸਮੇ ਜਿਥੇ ਕਈ ਥਾਵਾਂ ਉੱਤੇ ਭਾਰੀ ਬਰਫ਼ਬਾਰੀ ਹੋ ਰਹੀ ਹੈ ਉਸ ਦੇ ਬਿਲਕੁਲ ਉਲਟ ਆਸਟਰੇਲੀਆ ਵਿੱਚ ਇਸ ਸਮੇ ਭਾਰੀ ਗਰਮੀ ਪੈ..........

Temperature

ਮੈਲਬੋਰਨ  : ਭਾਰਤ 'ਚ ਇਸ ਸਮੇ ਜਿਥੇ ਕਈ ਥਾਵਾਂ ਉੱਤੇ ਭਾਰੀ ਬਰਫ਼ਬਾਰੀ ਹੋ ਰਹੀ ਹੈ ਉਸ ਦੇ ਬਿਲਕੁਲ ਉਲਟ ਆਸਟਰੇਲੀਆ ਵਿੱਚ ਇਸ ਸਮੇ ਭਾਰੀ ਗਰਮੀ ਪੈ ਰਹੀ ਹੈ। ਇਸ ਵਾਰ ਆਸਟ੍ਰੇਲੀਆ 'ਚ ਪੈਣ ਵਾਲੀ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿਤੇ ਹਨ । ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦਾ ਤਾਪਮਾਨ ਤਾ 45 ਡਿਗਰੀ ਤੋ ਵੀ ਉੱਪਰ ਟੱਪ ਗਿਆ ਹੈ , ਜਿਸ ਕਾਰਨ ਆਮ ਲੋਕਾਂ ਦੇ ਨਿੱਤ ਦੇ ਕੰਮਕਾਰਾਂ  ਉੱਤੇ ਵੀ ਡੂੰਘਾ ਪ੍ਰਭਾਵ ਪਿਆ ਹੈ।

ਵਿਕਟੋਰੀਆ ਪ੍ਰਾਤ ਵਿੱਚ ਸਰਕਾਰ ਨੇ ਬਾਹਰ ਖੁੱਲੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਅਗਲੇ ਕੁਝ ਦਿਨਾਂ ਤੱਕ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਕਿ ਉਨ੍ਹਾਂ ਨੂੰ ਲੂ ਲੱਗਣ ਤਂੋ ਬਚਾਇਆ ਜਾ ਸਕੇ। ਜ਼ਿਆਦਾ ਗਰਮੀ ਪੈਣ ਦੇ ਕਾਰਨ ਕਈ ਥਾਵਾਂ ਉੱਤੇ ਜਨਤਕ ਆਵਾਜਾਈ ਦੇ ਸਾਧਨਾ ਦੇ ਨਾਲ ਨਾਲ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ।