America News: ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਨੂੰ ਵ੍ਹਾਈਟ ਹਾਊਸ ਦਾ ਡਿਪਟੀ ਪ੍ਰੈਸ ਸਕੱਤਰ ਕੀਤਾ ਨਿਯੁਕਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੇਸਾਈ ਦੀ ਨਾਮਜ਼ਦਗੀ ਦਾ ਐਲਾਨ ਕੀਤਾ।

Trump appoints Indian-American former journalist as 'White House' Deputy Press Secretary

 

America News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਨੂੰ ਆਪਣਾ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ। ਇਹ ਐਲਾਨ 'ਵ੍ਹਾਈਟ ਹਾਊਸ' (ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਦਫ਼ਤਰ ਅਤੇ ਰਿਹਾਇਸ਼) ਵੱਲੋਂ ਕੀਤਾ ਗਿਆ।

ਦੇਸਾਈ ਪਹਿਲਾਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 2024 ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਰਿਪਬਲਿਕਨ ਪਾਰਟੀ ਆਫ਼ ਆਇਓਵਾ ਲਈ ਕਮਿਊਨੀਕੇਸ਼ਨ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ।

ਉਹ 'ਰਿਪਬਲਿਕਨ ਨੈਸ਼ਨਲ ਕਮੇਟੀ' ਵਿੱਚ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ (ਪੈਨਸਿਲਵੇਨੀਆ) ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੇਸਾਈ ਦੀ ਨਾਮਜ਼ਦਗੀ ਦਾ ਐਲਾਨ ਕੀਤਾ।

ਵ੍ਹਾਈਟ ਹਾਊਸ ਦਫ਼ਤਰ ਆਫ਼ ਕਮਿਊਨੀਕੇਸ਼ਨ ਦੀ ਨਿਗਰਾਨੀ ਡਿਪਟੀ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਅਤੇ ਕੈਬਨਿਟ ਸਕੱਤਰ ਟੇਲਰ ਬੁਡੋਵਿਚ ਕਰਨਗੇ।

ਟਰੰਪ ਨੇ ਪਹਿਲਾਂ ਸਟੀਵਨ ਚਿਊਂਗ ਨੂੰ ਰਾਸ਼ਟਰਪਤੀ ਦੇ ਸਹਾਇਕ ਅਤੇ ਵ੍ਹਾਈਟ ਹਾਊਸ ਸੰਚਾਰ ਨਿਰਦੇਸ਼ਕ ਅਤੇ ਕੈਰੋਲੀਨ ਲੇਵਿਟ ਨੂੰ ਰਾਸ਼ਟਰਪਤੀ ਦੇ ਸਹਾਇਕ ਅਤੇ ਪ੍ਰੈਸ ਸਕੱਤਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ।