ਇੰਡੋਨੇਸ਼ੀਆ ਦੇ ਪੱਛਮੀ ਖੇਤਰ 'ਚ 6.2 ਤੀਬਰਤਾ ਦਾ ਆਇਆ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਈ ਲੋਕ ਹੋਏ ਜ਼ਖਮੀ

Earthquake 

 

ਜਕਾਰਤਾ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਦੇ ਤੱਟੀ ਇਲਾਕਿਆਂ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

 

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਪੱਛਮੀ ਸੁਮਾਤਰਾ ਸੂਬੇ ਦੇ ਪਹਾੜੀ ਸ਼ਹਿਰ ਬੁਕਿਟਿੰਗਗੀ ਤੋਂ 66 ਕਿਲੋਮੀਟਰ ਉੱਤਰ-ਪੱਛਮ ਵਿੱਚ 12 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਦੀ ਮੁਖੀ ਡਵਿਕੋਰਿਤਾ ਕਰਨਾਵਤੀ ਨੇ ਕਿਹਾ ਕਿ ਭੂਚਾਲ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ, ਪਰ ਉਸਨੇ ਹੋਰ ਝਟਕਿਆਂ ਦੀ ਚੇਤਾਵਨੀ ਦਿੱਤੀ ਹੈ।

ਖ਼ਬਰਾਂ ਅਨੁਸਾਰ ਪੱਛਮੀ ਸੁਮਾਤਰਾ ਸੂਬੇ ਦੀ ਰਾਜਧਾਨੀ ਪਡਾਂਗ ਵਿੱਚ ਲੋਕ ਦਹਿਸ਼ਤ ਵਿੱਚ ਸੜਕਾਂ 'ਤੇ ਦੌੜਦੇ ਹੋਏ ਦਿਖਾਈ ਦਿੱਤੇ। ਪੱਛਮੀ ਪਾਸਾਮਨ ਜ਼ਿਲੇ ਦੇ ਇਕ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰ ਕੱਢਦੇ ਵੀ ਦਿਖਾਇਆ ਗਿਆ।  ਭੂਚਾਲ ਨੇ ਦਰਜਨਾਂ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਜ਼ਖਮੀ ਹੋ ਗਏ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।