ਜਾਰਡਨ ਦੀ ਸਰਹੱਦ ਕੋਲ ਆਤਮਘਾਤੀ ਧਮਾਕਾ, 23 ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੇਰੁਤ, 12 ਅਗੱਸਤ: ਦਖਣੀ ਸੀਰੀਆ ਵਿਚ ਜਾਰਡਨ ਦੀ ਸਰਹੱਦ ਕੋਲ ਇਕ ਆਤਮਘਾਤੀ ਧਮਾਕੇ ਵਿਚ ਘੱਟ ਤੋਂ ਘੱਟ 23 ਬਾਗ਼ੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ।

Bomb

 

ਬੇਰੁਤ, 12 ਅਗੱਸਤ: ਦਖਣੀ ਸੀਰੀਆ ਵਿਚ ਜਾਰਡਨ ਦੀ ਸਰਹੱਦ ਕੋਲ ਇਕ ਆਤਮਘਾਤੀ ਧਮਾਕੇ ਵਿਚ ਘੱਟ ਤੋਂ ਘੱਟ 23 ਬਾਗ਼ੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ। 'ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ' ਨੇ ਦਸਿਆ ਕਿ ਆਤਮਘਾਤੀ ਹਮਲਾਵਰ ਨੇ ਜਾਰਡਨ-ਸੀਰੀਆ ਦੀ ਸੀਮਾ ਨਾਲ ਲੱਗੇ ਨਾਸਿਬ ਸ਼ਹਿਰ ਵਿਚ ਸੀਰੀਆਈ ਬਾਗ਼ੀ ਸਮੂਹ 'ਜੈਸ਼-ਅਲ- ਇਸਲਾਮ' ਦੇ ਫ਼ੌਜੀ ਕੈਂਪ 'ਤੇ ਬੰਬ ਧਮਾਕਾ ਹੋਇਆ। ਨਿਗਰਾਨੀ ਸਮੂਹ ਦੇ ਪ੍ਰਮੁੱਖ ਰਮੀ ਅਬਦੁਲ ਰਹਿਮਾਨ ਨੇ ਕਿਹਾ,''ਮਾਰੇ ਗਏ 23 ਬਾਗ਼ੀਆਂ ਵਿਚੋਂ ਜ਼ਿਆਦਾਤਰ ਜੈਸ਼-ਅਲ-ਇਸਲਾਮ ਦੇ ਸਨ। ਦਰਜਨਾਂ ਲੋਕ ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ 20 ਦੀ ਹਾਲਤ ਗੰਭੀਰ ਹੈ।''
ਅਜੇ ਕਿਸੀ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪ੍ਰੰਤੂ ਇਸਲਾਮਿਕ ਸਟੇਟ ਸੰਗਠਨ ਨਾਲ ਜੁੜੇ ਜੇਹਾਦੀਆਂ ਨੇ ਦਖਣੀ ਸੀਰੀਆ ਵਿਚ ਬਾਗ਼ੀਆਂ 'ਤੇ ਹਮਲਾ ਕੀਤਾ ਹੈ।
(ਪੀ.ਟੀ.ਆਈ)