ਮਿਸਰ ਰੇਲ ਹਾਦਸੇ ਵਿਚ 44 ਮੌਤਾਂ, ਕਰੀਬ 180 ਜਣੇ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਸਰ ਵਿਚ ਸ਼ੁਕਰਵਾਰ ਨੂੰ ਦੋ ਪੈਸੰਜਰ ਰੇਲ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ ਅਤੇ 180 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।

Rail accident

 

ਕਾਹਿਰਾ, 12 ਅਗੱਸਤ: ਮਿਸਰ ਵਿਚ ਸ਼ੁਕਰਵਾਰ ਨੂੰ ਦੋ ਪੈਸੰਜਰ ਰੇਲ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ ਅਤੇ 180 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਕਾਹਿਰਾ ਤੋਂ 25 ਕਿਲੋਮੀਟਰ ਦੂਰ ਕੋਸਟਲ ਸਿਟੀ ਅਲੇਕਜੈਂਡਿਰਯਾ ਵਿਚ ਹੋਇਆ ਸੀ।
ਮਿਸਰ ਦੇ ਮੰਤਰੀ ਮੰਡਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਅਤੇ ਅੰਤਮ ਅੰਕੜਾ ਦੋਵੇਂ ਰੇਲ ਗੱਡੀਆਂ ਦਾ ਮਲਬਾ ਸਾਫ਼ ਕੀਤੇ ਜਾਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਮਿਸਰ ਦੇ ਰੇਲ ਅਥਾਰਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹਾਦਸਾ ਬੀਤੇ ਦਿਨ ਉਸ ਸਮੇਂ ਹੋਇਆ ਜਦ ਅਲੇਕਜੈਂਡਿਰਯਾ ਤੋਂ ਕਾਹਿਰਾ ਜਾ ਰਹੀ ਰੇਲ ਗੱਡੀ ਪੋਰਟ ਸਿਟੀ ਵਲੋਂ ਆ ਰਹੀ ਇਕ ਰੇਲ ਗੱਡੀ ਨਾਲ ਟਕਰਾ ਗਈ। ਉਨ੍ਹਾਂ ਦਸਿਆ ਕਿ ਸੁਰੱਖਿਆ ਅਧਿਕਾਰੀਆਂ ਨੇ ਘਟਨਾ ਸਥਾਨ ਦੀ ਘੇਰਾਬੰਦੀ ਕਰ ਲਈ ਹੈ ਅਤੇ ਬਚਾਅ ਦਲ ਰਾਤ ਤੋਂ ਹੀ ਬਚੇ ਹੋਏ ਲੋਕਾਂ ਦੀ ਤਲਾਸ਼ ਕਰ ਰਿਹਾ ਹੈ ਅਤੇ ਪਟੜੀ ਤੋਂ ਮਲਬਾ ਹਟਾਉਣ ਵਿਚ ਲੱਗਾ ਹੋਇਆ ਹੈ। ਮਿਸਰ ਦੇ ਜਨਰਲ ਨਸੀਬ ਸਾਦਿਕ ਨੇ ਜਾਂਚ ਦੇ ਆਦੇਸ਼ ਦਿਤੇ ਹਨ। ਰਾਸ਼ਟਰਪਤੀ ਅਬਦੇਲ ਫ਼ਤਿਹ ਅਲ ਸੀਸੀ ਨੇ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰੀ ਵਿਭਾਗਾਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਹੁਕਮ ਦਿਤਾ ਹੈ।
(ਪੀ.ਟੀ.ਆਈ)