ਅਮਰੀਕੀ ਕਮਾਂਡਰ ਨੇ ਕਿਹਾ, ਉੱਤਰ ਕੋਰੀਆ ਨੂੰ ਸਥਿਤੀ ਦੀ ਗੰਭੀਰਤਾ ਸਮਝ ਸਕਦਾ ਹੈ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਤਰ ਕੋਰੀਆ ਦੇ ਸੰਕਟ ਨੂੰ ਖਤਮ ਕਰਨ ‘ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਹ ਉੱਤਰ ਕੋਰੀਆ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮਾਂ ਕਾਰਨ ਪੈਦਾ ਹੋ ਰਹੇ..

North Korea

ਉੱਤਰ ਕੋਰੀਆ ਦੇ ਸੰਕਟ ਨੂੰ ਖਤਮ ਕਰਨ ‘ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਹ ਉੱਤਰ ਕੋਰੀਆ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮਾਂ ਕਾਰਨ ਪੈਦਾ ਹੋ ਰਹੇ ਖਤਰੇ ਦੀ ਗੰਭੀਰਤਾ ਨੂੰ ਸੁਲਝਾਉਣ ‘ਚ ਮਦਦ ਕਰ ਸਕਦਾ ਹੈ। ਇਹ ਵਿਚਾਰ ਅਮਰੀਕਾ ਦੇ ਇਕ ਸੀਨੀਅਰ ਕਮਾਂਡਰ ਦੇ ਹਨ।ਅਮਰੀਕਾ ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮੀਰਲ ਹੈਰੀ ਹੈਰਿਸ ਦੇ ਕਹਿਣਾ ਹੈ ਕਿ ਇਸ ਦਾ ਫੈਸਲਾ ਭਾਰਤ ਨੂੰ ਕਰਨਾ ਹੈ ਕਿ ਉਹ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ।

ਉਨ੍ਹਾਂ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਭਾਰਤ ਦੀ ਆਵਾਜ਼ ਤੇਜ਼ ਹੈ, ਜਿਸ ਨਾਲ ਲੋਕ ਇਸ ‘ਤੇ ਧਿਆਨ ਦੇਣਗੇ।ਇਸ ਲਈ ਮੈਨੂੰ ਲੱਗਦਾ ਹੈ ਕਿ ਭਾਰਤ ਸ਼ਾਇਦ ਉਸ ਗੱਲ ਦੀ ਗੰਭੀਰਤਾ ਨੂੰ ਸੁਲਝਾਉਣ ‘ਚ ਉੱਤਰ ਕੋਰੀਆ ਦੀ ਮਦਦ ਕਰ ਸਕਦਾ ਹੈ, ਜਿਸ ਨੂੰ ਅਮਰੀਕਾ ਖਤਰਾ ਮੰਨਦਾ ਹੈ।” ਜ਼ਿਕਰਯੋਗ ਹੈ ਕਿ ਉੱਤਰ ਕੋਰੀਆ ਨੇ ਜੁਲਾਈ ‘ਚ 2 ਬੈਲੇਸਟਿਕ ਮਿਜ਼ਾਈਲਾਂ ਦਾ ਪਰੀਖਣ ਕੀਤਾ ਸੀ।

ਇਸ ਤੋਂ ਬਾਅਦ ਹੀ ਤਣਾਅ ਵਧ ਗਿਆ ਹੈ। ਭਾਰਤ ਦੇ ਨਾਲ ਅੰਤਰ-ਰਾਸ਼ਟਰੀ ਭਾਈਚਾਰੇ ਨੇ ਉੱਤਰ ਕੋਰੀਆ ਦੇ ਮਿਜ਼ਾਈਲ ਪਰੀਖਣਾਂ ਦੀ ਨਿੰਦਾ ਕੀਤੀ ਹੈ ਅਤੇ ਉਹ ਅਮਰੀਕਾ ਵੱਲੋਂ ਉੱਤਰ ਕੋਰੀਆ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਲਾਗੂ ਕਰ ਰਿਹਾ ਹੈ।