ਟਿਊਨੀਸ਼ੀਆ ਦੇ ਤੱਟ 'ਤੇ ਕਿਸ਼ਤੀ ਪਲਟਣ ਕਾਰਨ 34 ਪ੍ਰਵਾਸੀ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

4 ਪ੍ਰਵਾਸੀਆਂ ਨੂੰ ਬਚਾਇਆ ਗਿਆ

photo

 

ਟਿਊਨੀਸ਼ੀਆ ਦੇ ਦੱਖਣ-ਪੂਰਬੀ ਤੱਟ 'ਤੇ ਇਕ ਕਿਸ਼ਤੀ ਪਲਟ ਜਾਣ ਦੀ ਖਬਰ ਸਾਹਮਣੇ ਆਈ ਹੈ।  ਕਿਸ਼ਤੀ ਪਲਟਣ ਕਾਰਨ 34 ਪ੍ਰਵਾਸੀ ਕਥਿਤ ਤੌਰ 'ਤੇ ਲਾਪਤਾ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਅਨੁਸਾਰ  ਉਪ-ਸਹਾਰਨ ਦੇਸ਼ਾਂ ਦੇ 38 ਪ੍ਰਵਾਸੀਆਂ ਨੂੰ ਲੈ ਕੇ ਇਹ ਕਿਸ਼ਤੀ ਵੀਰਵਾਰ ਨੂੰ ਟਿਊਨੀਸ਼ੀਆ ਦੇ ਸਫੈਕਸ ਸੂਬੇ ਤੋਂ ਯੂਰਪੀ ਤੱਟ ਵੱਲ ਰਵਾਨਾ ਹੋਈ। ਉਨ੍ਹਾਂ ਦੱਸਿਆ ਕਿ 4 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਦੋ ਦਿਨਾਂ ਵਿੱਚ ਡੁੱਬਣ ਵਾਲੀ ਇਹ ਪੰਜਵੀਂ ਪ੍ਰਵਾਸੀ ਕਿਸ਼ਤੀ ਹੈ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਇਟਲੀ ਜਾ ਰਹੀ ਸੀ।