Dogs attack in USA: ਧੀ ਦੇ 50 ਤੋਂ ਵੱਧ ਪਾਲਤੂ ਕੁੱਤਿਆਂ ਦੇ ਹਮਲੇ ’ਚ ਬਜ਼ੁਰਗ ਮਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

Dogs attack in US: ਮਾਨਸਿਕ ਬਿਮਾਰੀ ਨਾਲ ਪੀੜਤ ਸੀ ਬਜ਼ੁਰਗ ਔਰਤ 

Elderly mother dies in attack by more than 50 pet dogs of daughter

Dogs attack on elderly woman in US: ਅਮਰੀਕਾ ਦੇ ਕੋਲੋਰਾਡੋ ਦੀ ਇੱਕ ਔਰਤ ਦੇ ਕੁਝ ਪਾਲਤੂ ਕੁੱਤਿਆਂ ਨੇ ਉਸਦੀ 76 ਸਾਲਾ ਮਾਂ ’ਤੇ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਏਬਲੋ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਅਨੁਸਾਰ, 47 ਸਾਲਾ ਜੈਸਿਕਾ ਹਾਫ਼ ਨੂੰ ਫ਼ਰਵਰੀ ਵਿੱਚ ਉਸਦੀ ਮਾਂ ਲਾਵੋਨ ਹਾਫ਼ ਦੀ ਮੌਤ ਦੇ ਸਬੰਧ ਵਿੱਚ ਸ਼ੁਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੈਵੋਨ ‘ਡਿਮੈਂਸ਼ੀਆ’ ਤੋਂ ਪੀੜਤ ਸੀ ਅਤੇ ਉਸਨੂੰ 24 ਘੰਟੇ ਦੇਖਭਾਲ ਦੀ ਲੋੜ ਸੀ। ‘ਡਿਮੈਂਸ਼ੀਆ’ ਇੱਕ ਮਾਨਸਿਕ ਬਿਮਾਰੀ ਹੈ ਜਿਸ ਵਿੱਚ ਯਾਦਦਾਸ਼ਤ ਅਤੇ ਸੋਚਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।

ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਜੈਸਿਕਾ ਹਾਫ਼ 3 ਫ਼ਰਵਰੀ ਨੂੰ ਆਪਣੀ ਮਾਂ ਨੂੰ ਕੋਲੋਰਾਡੋ ਸਿਟੀ ਦੇ ਘਰ ਵਿੱਚ ਇਕੱਲੀ ਛੱਡ ਕੇ ਬਾਹਰ ਗਈ ਸੀ। ਉਸ ਦਿਨ ਬਾਅਦ ਵਿੱਚ, ਪੁਲਿਸ ਅਧਿਕਾਰੀਆਂ ਨੇ ਲੈਵੋਨ ਹਾਫ਼ ਨੂੰ ਉਸਦੇ ਘਰ ਵਿੱਚ ਬੇਹੋਸ਼ ਪਾਇਆ ਅਤੇ ਉਸਦੇ ਆਲੇ-ਦੁਆਲੇ ਕਈ ਕੁੱਤੇ ਘੁੰਮ ਰਹੇ ਸਨ। ਇਸ ਤੋਂ ਇਲਾਵਾ, ਘਰ ਵਿੱਚ ਲਗਭਗ ਦੋ ਦਰਜਨ ਹੋਰ ਕੁੱਤੇ ਅਤੇ ਪਿੰਜਰੇ ਵਿੱਚ ਬੰਦ ਸੱਤ ਪੰਛੀ ਵੀ ਮੌਜੂਦ ਸਨ।

ਜੈਸਿਕਾ ਹਾਫ਼ ਦੇ ਘਰ ਅਤੇ ਇੱਕ ਹੋਰ ਰਿਹਾਇਸ਼ ਦੀ ਤਲਾਸ਼ੀ ਲੈਣ ’ਤੇ ਕੁੱਲ 54 ਕੁੱਤੇ ਮਿਲੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਿਮਾਰ ਸਨ ਅਤੇ ਬਹੁਤ ਹੀ ਮਾੜੀ ਹਾਲਤ ਵਿੱਚ ਸਨ। ਪਸ਼ੂ ਕੰਟਰੋਲ ਵਿਭਾਗ ਨੇ ਕੁੱਤਿਆਂ ਅਤੇ ਪੰਛੀਆਂ ਨੂੰ ਗੰਦੇ ਹਾਲਾਤਾਂ ਵਿੱਚ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜੈਸਿਕਾ ਹਾਫ਼ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤੀ ਰਿਕਾਰਡਾਂ ਅਨੁਸਾਰ, ਸਰਕਾਰੀ ਵਕੀਲਾਂ ਨੇ ਅਜੇ ਤੱਕ ਉਸ ਵਿਰੁੱਧ ਰਸਮੀ ਤੌਰ ’ਤੇ ਦੋਸ਼ ਦਾਇਰ ਨਹੀਂ ਕੀਤੇ ਹਨ।

(For more news apart from Dogs attack Latest News, stay tuned to Rozana Spokesman)