ਕੈਨੇਡਾ ਵਾਸੀਆਂ ਨੂੰ ਕੈਨੇਡੀਅਨ ਸਰਕਾਰ ਵਲੋਂ ਲੋੜ ਤੋਂ ਬਿਨਾ ਪੇਰੂ ਨਾ ਜਾਣ ਦੀ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡੀਅਨ ਸਰਕਾਰ ਵਲੋਂ ਪੇਰੂ ਜਾਣ ਵਾਲੇ ਯਾਤਰੀਆਂ ਨੂੰ ਸਾਵਧਾਨੀ ਵਰਤਣ ਦੀ ਨਸੀਹਤ

Travelling

41 ਸਾਲਾ 'ਸੇਬੇਸਟਿਅਨ ਪਾਲ ਵੁਡਰੋਫਫੇ' ਨਾਮ ਦੇ ਇਕ ਕੈਨੇਡੀਅਨ ਨਾਗਰਿਕ ਦੀ ਪੇਰੂ ਦੇ ਐਮਾਜ਼ੋਨ ਵਿਚ ਭੀੜ ਵਲੋਂ ਕੀਤੀ ਗਈ ਹੱਤਿਆ ਕਰਕੇ ਹੁਣ ਕੈਨੇਡੀਅਨ ਸਰਕਾਰ ਪੇਰੂ ਜਾਣ ਵਾਲੇ ਯਾਤਰੀਆਂ ਨੂੰ ਸਾਵਧਾਨੀ ਵਰਤਣ ਦੀ ਨਸੀਹਤ ਦੇ ਰਹੀ ਹੈ। ਪੇਰੂ ਅਧਿਕਾਰੀਆਂ ਮੁਤਾਬਿਕ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਰਿਪੋਰਟਾਂ ਮੁਤਾਬਿਕ ਵੁਡਰੋਫਫੇ ਦਾ ਕਤਲ ਉਸ ਦੇ ਕਥਿਤ ਤੋਰ ਤੇ ਓਲੀਵੀਆ ਅਰਵੇਲੋ ਲੋਮਾਸ ਦੀ ਹੱਤਿਆ ਵਿਚ ਸ਼ਮੂਲੀਅਤ ਦੇ ਜਵਾਬ ਵਿਚ ਕੀਤਾ ਗਿਆ। ਹਾਲਾਂਕਿ ਪੇਰੂ ਦੀ ਪੁਲਿਸ ਨੇ ਲੋਮਾਸ ਮਾਮਲੇ ਵਿਚ ਕੋਈ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ।

ਵੁਡਰੋਫਫੇ ਦੇ ਕਤਲ ਦੀ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਤੇ ਵੀ ਪਾਈ ਗਈ। ਵੁਡਰੋਫਫੇ ਦੇ ਨਿਜੀ ਪੇਜ ਮੁਤਾਬਿਕ ਉਹ ਪੇਰੂ ਸਥਾਨਕ ਲੋਕਾਂ ਨਾਲ ਕੰਮ ਕਰਨ ਗਏ ਸਨ ਜੋ ਆਤਮਿਕ ਸਮਾਰੋਹ ਵਿਚ ਹੈਲੁਕਿਨੋਜਨਿਕ ਡਰੱਗ ਏਅਾਹੂਸਾਕਾ ਦਾ ਇਸਤੇਮਾਲ ਕਰਦੇ ਨੇ। ਪੇਰੂ ਵਿਚ ਘਰੇਲੂ ਅਤਿਵਾਦ ਜੰਗਲੀ ਇਲਾਕਿਆਂ ਵਿਚ ਵਧੇਰੇ ਹੈ।