ਭਾਰਤੀ ਆਈਟੀ ਕੰਪਨੀਆਂ ਦੇ ਐਚ - 1ਬੀ ਵੀਜ਼ਾ ਮਨਜ਼ੂਰੀ 'ਚ 43% ਕਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੀ ਆਈਟੀ ਕੰਪਨੀਆਂ ਦੇ ਐਚ - 1ਬੀ ਵੀਜ਼ਾ ਮਨਜ਼ੂਰੀ 'ਚ ਵੱਡੀ ਕਮੀ ਆਈ ਹੈ। ਇਕ ਰਿਪੋਰਟ ਮੁਤਾਬਕ 2015 - 17 ਦੌਰਾਨ 43 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ...

H-1B approvals for Indian IT companies drop by 43%

ਵਾਸ਼ਿੰਗਟਨ : ਭਾਰਤ ਦੀ ਆਈਟੀ ਕੰਪਨੀਆਂ ਦੇ ਐਚ - 1ਬੀ ਵੀਜ਼ਾ ਮਨਜ਼ੂਰੀ 'ਚ ਵੱਡੀ ਕਮੀ ਆਈ ਹੈ। ਇਕ ਰਿਪੋਰਟ ਮੁਤਾਬਕ 2015 - 17 ਦੌਰਾਨ 43 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦ ਨੈਸ਼ਨਲ ਫਾਊਂਡੇਸ਼ਨ ਫ਼ਾਰ ਅਮੈਰੀਕਨ ਪਾਲਿਸੀ ਨੇ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਵਿਤੀ ਸਾਲ 2017 ਲਈ ਭਾਰਤ ਦੀ ਟਾਪ 7 ਆਈਟੀ ਕੰਪਨੀਆਂ ਦੇ ਸਿਰਫ਼ 8,468 ਆਵੇਦਨ ਮੰਜ਼ੂਰ ਹੋਏ। 2015 ਦੀ ਤੁਲਨਾ 'ਚ ਇਸ 'ਚ 43 ਫ਼ੀ ਸਦੀ ਕਮੀ ਆਈ ਹੈ, ਜਦੋਂ 14,792 ਐਚ - 1ਬੀ ਵੀਜ਼ਾ ਜਾਰੀ ਕੀਤੇ ਗਏ ਸਨ।

ਰਿਪੋਰਟ 'ਚ ਕਿਹਾ ਗਿਆ ਕਿ 2017 ਦੌਰਾਨ ਕੁਲ 1 ਲੱਖ 99 ਹਜ਼ਾਰ ਆਵੇਦਨ ਕੀਤੇ ਗਏ ਸਨ ਜੋ ਕਿ ਹਦ ਤੋਂ 1,05,000 ਜ਼ਿਆਦਾ ਸਨ। ਸਮੱਸਿਆ ਇਹ ਨਹੀਂ ਹੈ ਕਿ ਕਿਹੜੀਆਂ ਕੰਪਨੀਆਂ ਵੀਜ਼ਾ ਹਾਸਲ ਕਰ ਰਹੀਆਂ ਹਨ ਸਗੋਂ ਮੁਸ਼ਕਿਲ ਇਹ ਹੈ ਕਿ ਅਮਰੀਕਾ ਵਰਗੇ ਦੇਸ਼ ਦੀ ਇਕੋਨਾਮੀ ਨੂੰ ਦੇਖਦੇ ਹੋਏ 85,000 ਐਚ - 1ਬੀ ਵੀਜ਼ਾ ਦੀ ਹਦ ਕਾਫ਼ੀ ਘੱਟ ਹੈ। 

2016 ਦੀ ਤੁਲਨਾ 'ਚ 2017 'ਚ ਸਿਰਫ਼ ਟੀਸੀਐਸ ਅਤੇ ਟੇਕ ਮਹਿੰਦਰਾ ਨੂੰ ਮਿਲਣ ਵਾਲੇ ਵੀਜ਼ਾ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜਦਕਿ ਇਨਫ਼ੋਸਿਸ, ਵਿਪਰੋ, ਐਚਸੀਐਲ ਅਮਰੀਕਾ, ਲਾਰਸਨ ਐਂਡ ਟਬਰੋ ਅਤੇ ਮਾਇੰਡਟਰੀ ਦੇ ਵੀਜ਼ੇ ਮਨਜ਼ੂਰੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਯੂਐਸ ਸਿਟਿਜ਼ਨਸ਼ਿਪ ਐਂਡ ਇਮਿਗਰੇਸ਼ਨ ਸਰਵਿਸਿਜ਼ ਤੋਂ ਮਿਲੇ ਅੰਕੜਿਆਂ ਦੇ ਅਧਾਰ 'ਤੇ ਇਹ ਰਿਪੋਰਟ ਜਾਰੀ ਕੀਤੀ ਗਈ ਹੈ।