ਦਰਜਨਾਂ ਬਸਾਂ ਰਾਹੀਂ 18 ਥਾਵਾਂ ਤੋਂ ਏਅਰ ਨਿਊਜ਼ੀਲੈਂਡ ਦੀ ਉਡ ਰਹੀ ਹੈ ਸਿੱਧੀ ਫ਼ਲਾਈਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੋਲਵੋ ਬਸਾਂ, ਇਨੋਵਾ ਤੇ ਸਵਿਫ਼ਟ ਕਾਰਾਂ ਨੇ ਗੁਰਦਾਸਪੁਰ ਤੋਂ ਜੰਮੂ-ਕਸ਼ਮੀਰ ਤਕ ਇਕੱਠੇ ਕੀਤੇ ਯਾਤਰੀ

File Photo

ਔਕਲੈਂਡ, 24 ਅਪ੍ਰੈਲ (ਪਪ): ਅੱਜ ਰਾਤ ਵਿਸ਼ੇਸ਼ ਚਾਰਟਰ ਜਹਾਜ਼ ਵਿਚ ਦਿੱਲੀ ਤੋਂ ਔਕਲੈਂਡ ਦੀ ‘ਵਤਨ ਵਾਪਸੀ’ ਫ਼ਲਾਈਟ ਫੜ ਰਹੇ ਯਾਤਰੀ ਜਿੱਥੇ ਸ਼ੁਰੂ ਵਿਚ ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਦੇ ਅਹਿਸਾਨ ਹੇਠ ਦੱਬੇ ਰਹਿਣਗੇ ਉਥੇ ਵਤਨ ਪਰਤਦਿਆਂ ਖਾਤਿਆਂ ਨੂੰ 5500 ਡਾਲਰ ਤੇ ਹਿਲਦਾ ਵੇਖ ਸ਼ਾਇਦ ਅਹਿਸਾਨ ਸ਼ਬਦ ਦਾ ਵਿਰੋਧੀ ਸ਼ਬਦ ਲੱਭ ਕੇ ਇਨ੍ਹਾਂ ਨੂੰ ‘ਫ਼ਿਕਸ’ ਕਰਨ ਦੀ ਕੋਸ਼ਿਸ਼ ਕਰਨਗੇ। ਕਹੀਏ ਜਿੱਦਾਂ ਮਰਜ਼ੀ ਇਸ ਵਿਸੇਸ਼ ਜਹਾਜ਼ ਦਾ ਜੁਗਾੜ ਕਰਨ ਵਾਸਤੇ ਵਿਦੇਸ਼ ਮੰਤਰਾਲੇ, ਓਰਬਿਟ ਕੰਪਨੀ ਅਤੇ ਏਸ਼ੀਅਨ ਟਰੈਵਲ ਦਿੱਲੀ ਵਾਲਿਆਂ ਨੂੰ ਕਾਫ਼ੀ ਕੰਮ ਕਰਨਾ ਪਿਆ।

ਇਧਰੋਂ-ਉਧਰੋਂ ਜਾਣਕਾਰੀ ਪ੍ਰਾਪਤ ਕਰ ਕੇ ਜਦੋਂ ਜਮ੍ਹਾ ਘਟਾਉ ਕੀਤਾ ਤਾਂ ਪਾਇਆ ਕਿ ਪੰਜਾਬ ਵਿਚ 9 ਵੋਲਵੋ ਬੱਸਾਂ ਨੇ ਲਗਭਗ 240 ਦੇ ਕਰੀਬ ਯਾਤਰੀ ਇਕੱਠੇ ਕੀਤੇ।  ਜਲੰਧਰ ਤੋਂ ਦਿੱਲੀ ਵਾਲੀ ਬੱਸ ’ਚ ਕੁੱਲ 38 (26 ਸਿਟੀਜ਼ਨ-12 ਪੀ. ਆਰ.), ਮੋਹਾਲੀ ਤੋਂ ਦਿੱਲੀ ਦੇ ਵਿਚ ਕੁੱਲ 29 (21 ਸਿਟੀਜ਼ਨ-8 ਪੀ.ਆਰ.), ਫ਼ਰੀਦਕੋਟ-ਬਠਿੰਡਾ-ਸੰਗਰੂਰ ਦੇ ਵਿਚ ਕੁੱਲ 29 (17 ਸਿਟੀਜ਼ਨ-12 ਪੀ. ਆਰ.), ਜਲੰਧਰ ਤੋਂ ਦਿੱਲੀ ਕੁੱਲ 29 (24 ਸਿਟੀਜ਼ਨ-5 ਪੀ. ਆਰ.), ਲੁਧਿਆਣਾ-ਖੰਨਾ-ਫਤਹਿਗੜ੍ਹ ਸਾਹਿਬ ਦੇ ਵਿਚ ਕੁੱਲ 21 (26 ਸਿਟੀਜ਼ਨ-6 ਪੀ. ਆਰ.),

ਹੁਸ਼ਿਆਰਪੁਰ-ਕਪੂਰਥਲਾ ਫਿਲੌਰ ਦੇ ਵਿਚ ਕੁੱਲ 31 (20 ਸਿਟੀਜ਼ਨ-11 ਪੀ. ਆਰ.), ਨਵਾਂਸ਼ਹਿਰ ਦੇ ਵਿਚ ਕੁੱਲ 28 (16 ਸਿਟੀਜ਼ਨ-12 ਪੀ. ਆਰ.), ਪਟਿਆਲਾ-ਰਾਜਪੁਰਾ, ਕੁਰੂਕਸ਼ੇਤਰ-ਕਰਨਾਲ ਦੇ ਵਿਚ ਕੁੱਲ 24 (13 ਸਿਟੀਜ਼ਨ-11 ਪੀ. ਆਰ.), ਗੁਰਦਾਸਪੁਰ ਦੇ ਵਿਚ 1 ਸਵਾਰੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਬੱਸਾਂ, ਇਨੈਵੋ ਅਤੇ ਸਵਿਫਟ ਕਾਰਾਂ ਦੀ ਵਰਤੋਂ ਵੀ ਕੀਤੀ ਗਈ ਹੈ ਜੋ ਕਿ  ਉਦੈਪੁਰ-ਜੈਪੁਰ, ਖੇੜੀ-ਬਰੇਲੀ, ਕਾਨਪੁਰ-ਮਥੁਰਾ, ਰਿਸ਼ੀਕੇਸ਼, ਗੁਆਨਾ, ਦਿੱਲੀ ਲੋਕਲ ਅਤੇ ਜੰਮੂ ਕਸ਼ਮੀਰ ਮਿਲਾ ਕੇ ਲਗਪਗ 300 ਤੋਂ ਉਪਰ ਸਵਾਰੀਆਂ ਇਕੱਠੀਆਂ ਕੀਤੀਆਂ ਗਈਆਂ।

ਮੋਟੀ-ਮੋਟੀ ਗਿਣਤੀ ਮੁਤਾਬਿਕ 210 ਦੇ ਕਰੀਬ ਸਿਟੀਜ਼ਨ ਅਤੇ 91 ਦੇ ਕਰੀਬ ਪੀ. ਆਰ. ਵਿਅਕਤੀ ਇਸ ਫਲਾਈਟ ਦੇ ਵਿਚ ਸਫਰ ਕਰ ਰਹੇ ਹਨ।
ਹੁਣ ਤੱਕ ਇਹ ਫਲਾਈਟ ਔਕਲੈਂਡ ਹੀ ਜਾਣ ਦੇ ਚਰਚੇ ਹਨ ਅਤੇ ਫਲਾਈਟ ਸਟੇਟਸ ਉਤੇ ਆ ਰਿਹਾ ਹੈ। ਕਈ ਲੋਕਾਂ ਨੂੰ ਪਤਾ ਲੱਗਾ ਹੈ ਕਿ ਸ਼ਾਇਦ ਇਹ ਫਲਾਈਟ 14 ਦਿਨ ਦੇ ਇਕਾਂਤਵਾਸ ਲਈ ਹੋਰ ਕਿਤੇ ਜਾਵੇ। ਹੋ ਸਕਦਾ ਹੈ ਕਿ ਪਹੁੰਚਣ ਉਤੇ ਘਰੇਲੂ ਉਡਾਣ ਦੀ ਵਰਤੋਂ ਕੀਤੀ ਜਾਵੇ। ਕੁਝ ਲੋਕਾਂ ਦੇ ¬ਕ੍ਰਾਈਸਟਚਰਚ ਭੇਜੇ ਜਾਣ ਦੇ ਵੀ ਚਰਚੇ ਹਨ। 

ਬਾਜ਼ਾਰਾਂ ਦੀ ਜ਼ੋਰਦਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 2 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
ਨਵੀਂ ਦਿੱਲੀ, 24 ਅਪ੍ਰੈਲ: ਫ਼ਰੈਂਕਲਿਨ ਟੈਂਪਲਟਨ ਮਿਊਚਲ ਫ਼ੰਡ ਵਲੋਂ ਅਪਣੀਆਂ ਛੇ ਬਾਂਡ ਸਕੀਮਾਂ ਨੂੰ ਬੰਦ ਕਰਨ ਦਾ ਐਲਾਨ ਅਤੇ ਕੋਵਿਡ-19 ਸੰਕਟ ਕਾਰਨ ਆਲਮੀ ਬਾਜ਼ਾਰਾਂ ਵਿਚ ਗਿਰਾਵਟ ਵਿਚਕਾਰ ਸ਼ੁਕਰਵਾਰ ਨੂੰ ਬੀ.ਐਸ.ਸੀ. ਸੈਂਸੈਕਸ 536 ਅੰਕ ਟੁੱਟ ਗਿਆ। ਇਸ ਨਾਲ ਨਿਵੇਸ਼ਕਾਂ ਦੀ ਜਾਇਦਾਦ ’ਤੇ 2,00,006.26 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਵਿਚ ਬਾਜ਼ਾਰ ਵਿਚ ਤੇਜ਼ੀ ਆਈ ਸੀ।

ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਲਿਮਟਡ ਰਿਟੇਲ ਰਿਸਰਚ ਦੇ ਮੁਖੀ ਸਿਧਾਰਥ ਖੇਮਕਾ ਨੇ ਕਿਹਾ, “ਘਰੇਲੂ ਮੋਰਚੇ ’ਤੇ, ਫ੍ਰੈਂਕਲਿਨ ਟੈਂਪਲਟਨ ਵਲੋਂ ਨਿਕਾਸੀ ਦੇ ਦਬਾਅ ਅਤੇ ਬਾਂਡ ਬਾਜ਼ਾਰ ਵਿਚ ਨਕਦ ਸੰਕਟ ਕਾਰਨ ਛੇ ਬਾਂਡ ਸਕੀਮਾਂ ਨੂੰ ਬੰਦ ਕਰਨ ਦੀ ਘੋਸ਼ਣਾ ਕਾਰਨ ਵੇਚਣ ਦਾ ਦਬਾਅ ਰਿਹਾ।’’ ਬੀ.ਐਸ.ਸੀ. ਸੈਂਸੈਕਸ 535.86 ਅੰਕ ਜਾਂ 1.68 ਪ੍ਰਤੀਸ਼ਤ ਦੀ ਗਿਰਾਵਟ ਨਾਲ 31,327.22 ਦੇ ਪੱਧਰ ’ਤੇ ਬੰਦ ਹੋਇਆ ਹੈ। ਇਸ ਕਾਰਨ ਬੀ.ਐਸ.ਸੀ. ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2,00,006.26 ਕਰੋੜ ਰੁਪਏ ਘਟ ਕੇ 1,21,73,452.47 ਕਰੋੜ ਰੁਪਏ ’ਤੇ ਆ ਗਿਆ।

ਭਾਰਤੀ ਹਵਾਬਾਜ਼ੀ ਖੇਤਰ ’ਚ 29 ਲੱਖ ਨੌਕਰੀਆਂ ਖ਼ਤਰੇ ’ਚ
ਨਵੀਂ ਦਿੱਲੀ, 24 ਅਪ੍ਰੈਲ: ਇਕ ਗਲੋਬਲ ਹਵਾਬਾਜ਼ੀ ਐਸੋਸੀਏਸ਼ਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਰਤੀ ਹਵਾਬਾਜ਼ੀ ਖੇਤਰ ਅਤੇ ਇਸ ਦੇ ਨਿਰਭਰ ਉਦਯੋਗਾਂ ਵਿਚ 29 ਲੱਖ ਨੌਕਰੀਆਂ ਦੇ ਖ਼ਤਰੇ ਵਿਚ ਪੈਣ ਦਾ ਖਦਸ਼ਾ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦੇਸ਼ ਭਰ ਵਿਚ ਲਾਕਡਾਊਨ ਦੌਰਾਨ ਤਿੰਨ ਮਈ ਤਕ ਪੂਰੇ ਦੇਸ਼ ਵਿਚ ਹਵਾਈ ਸੇਵਾਵਾਂ ਮੁਅੱਤਲ ਕਰ ਦਿਤੀਆਂ ਗਈਆਂ ਹਨ।

ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ.ਏ.ਏ.ਟੀ.) ਨੇ ਕਿਹਾ ਕਿ ਇਸ ਦੇ ਤਾਜ਼ਾ ਅੰਦਾਜ਼ਿਆਂ ਅਨੁਸਾਰ, ਜਿਵੇਂ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਵਧ ਰਹੀ ਹੈ ਅਤੇ ਮੌਜੂਦਾ ਸਮੇਂ ਵਿਚ ਭਾਰਤ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋ ਰਿਹਾ ਹੈ। ਸੰਸਥਾ ਨੇ ਕਿਹਾ ਕਿ ਮਹਾਂਮਾਰੀ ਅਤੇ ਲਾਕਡਾਊਨ ਨੇ ਆਰਥਕ ਗਤੀਵਿਧੀਆਂ ਨੂੰ ਕਾਫ਼ੀ ਪ੍ਰਭਾਵਤ ਕੀਤਾ ਹੈ, ਜਿਸ ਦਾ ਸੱਭ ਤੋਂ ਵੱਧ ਪ੍ਰਭਾਵ ਹਵਾਬਾਜ਼ੀ ਅਤੇ ਸੈਰ-ਸਪਾਟਾ ਖੇਤਰ ’ਤੇ ਪੈ ਰਿਹਾ ਹੈ।