ਚੀਨ ਨੂੰ ਗਲੋਬਲ ਅਰਥਵਿਵਸਥਾ ਲਈ ‘‘ਵੱਡੀ ਚੁਣੌਤੀ’’ ਖੜੀ ਕਰਨ ਦੀ ਕੀਮਤ ਚੁਕਾਉਣੀ ਪਏਗੀ : ਪੋਮਪਿਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਲਈ ਚੀਨ ਨੂੰ ਦੋਸ਼ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਉ ਨੇ ਕਿਹਾ ਕਿ ਉਸ ਨੇ ਅਪਣੇ ਕੋਲ ਉਪਲਬਧ ਸੂਚਨਾ

File Photo

ਵਾਸ਼ਿੰਗਟਨ, 24 ਅਪ੍ਰੈਲ : ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਲਈ ਚੀਨ ਨੂੰ ਦੋਸ਼ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਉ ਨੇ ਕਿਹਾ ਕਿ ਉਸ ਨੇ ਅਪਣੇ ਕੋਲ ਉਪਲਬਧ ਸੂਚਨਾ ਸਾਂਝਾ ਨਾ ਕਰ ਕੇ ਗਲੋਬਲ ਅਤੇ ਅਮਰੀਕੀ ਅਰਥਵਿਵਸਥਾ ਲਹੀ ‘‘ਵੱਡੀ ਚੁਣੌਤੀ’’ ਪੈਦਾ ਕੀਤੀ ਹੈ ਅਤੇ ਸੱਤਾਧਾਰੀ ਕਮਿਊਟਿਸਟ ਪਾਰਟੀ ਨੂੰ ਇਸ ਦੀ ‘‘ਕੀਮਤ ਭੁਗਤਨੀ ਪਏਗੀ।

ਚੀਨ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿਠਣ ਦੇ ਅਪਣੇ ਢੰਗ ’ਤੇ ਪਾਰਦਰਸ਼ਤਾ ਨਹੀਂ ਵਿਖਾਉਣ ਕਾਰਨ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੀ ਦੁਨੀਆਂ ’ਚ ਕੋਰੋਨਾ ਵਾਇਰਸ ਕਾਰਨ 190,870 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਬਿਮਾਰੀ ਤੋਂ ਅਮਰੀਕਾ ’ਚ ਸੱਭ ਤੋਂ ਵੱਧ ਕਰੀਬ 50 ਹਜ਼ਾਰ ਲੋਕ ਮਰ ਚੁੱਕੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਉਨ੍ਹਾਂ ਖ਼ਬਰਾਂ ’ਤੇ ਨਜ਼ਰ ਰੱਖ ਰਿਹਾ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੁਨੀਆਂ ’ਚ ਫੈਲਣ ਤੋਂ ਪਹਿਲਾਂ ਵੁਹਾਨ ਦੀ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਤੋਂ ਨਿਕਲਿਆ ਹੈ। 

ਪੋਮਪਿਉ ਨੇ ਕਿਹਾ, ‘‘ਪਰ ਮੈਨੂੰ ਪੂਰਾ ਵਿਸ਼ਵਾਸ ਹੈ। ਮੈਂ ਦੁਨੀਆਂ ਭਰ ਦੇ ਕਾਰੋਬਾਰੀ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਮੈਂ ਆਮ ਨਾਗਰਿਕਾਂ ਨਾਲ ਗੱਲ ਕਰ ਰਿਹਾ ਹਾਂ, ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਪਿਛਲੇ ਕੁੱਝ ਹਫ਼ਤਿਆਂ ’ਚ ਅਪਣੀ ਜਾਨ ਨੂੰ ਖ਼ਤਰੇ ਵਿਚ ਪਾਇਆ ਹੈ। 
ਉਨ੍ਹਾਂ ਨੂੰ ਪਤਾ ਹੈ ਕਿ ਇਹ ਚੀਨ ਦੇ ਵੁਹਾਨ ਤੋਂ ਪੈਦਾ ਹੋਏ ਵਾਇਰਸ ਦਾ ਨਤੀਜਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਚੀਨ ਸਰਕਾਰ ਨੇ ਉਹ ਸੱਭ ਨਹੀਂ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ। ਇਸ ਲਈ ਕੀਮਤ ਚੁਕਾਉਣੀ ਹੋਵੇਗੀ।’’(ਪੀਟੀਆਈ)

ਅਮਰੀਕਾ ਵਲੋਂ ਨਿਸ਼ਚਿਤ ਤੌਰ ’ਤੇ ਨਤੀਜੇ ਭੁਗਤਨੇ ਪੈਣਗੇ
ਪੋਮਪਿਉ ਨੇ ਵੀਰਵਾਰ ਰਾਤ ਅਪਣੇ ਇਕ ਇੰਟਰਵੀਊ ’ਚ ਕਿਹਾ, ‘‘ ਮੈਂ ਅਪਣੀ ਗੱਲ ਨੂੰ ਲੈ ਕੇ ਸਹਿਮਤ ਹਾਂ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਇਥੇ ਜੋ ਕੀਤਾ ਉਸਦੇ ਲਈ ਉਸ ਨੂੰ ਨਤੀਜੇ ਭੁਗਤਨੇ ਪੈਣਗੇ, ਅਮਰੀਕਾ ਵਲੋਂ ਤਾਂ ਨਿਸ਼ਚਿਤ ਤੌਰ ’ਤੇ। ਮੈਨੂੰ ਨਹੀਂ ਪਤਾ ਕਿ ਇਹ ਕਿਸ ਰੂਪ ’ਚ ਹੋਵੇਗਾ।’’ਹਾਲਾਂਕਿ ਉਨ੍ਹਾਂ ਨੇ ਇਹ ਗੱਲ ਸਾਫ਼ ਕੀਤੀ ਕਿ ਫਿਲਹਾਲ ਧਿਆਨ ਚੀਨ ’ਤੇ ਨਹੀਂ ਬਲਕਿ ਅਮਰੀਕੀ ਪ੍ਰਸ਼ਾਸਨ ਦਾ ਟੀਚਾ ਵਾਇਰਸ ਨੂੰ ਕੰਟਰੋਲ ਕਰਨਾ ਅਤੇ ਅਮਰੀਕੀ ਅਰਥਵਿਵਸਥਾ ਨੂੰ ਮੁੜ ਤੋਂ ਪਟੜੀ ’ਤੇ ਲਿਆਉਣਾ ਹੈ। ਪੋਮਪਿਉ ਨੇ ਕਿਹਾ, ‘‘ਧਿਆਨ ਅਮਰੀਕੀਆਂ ਨੂੰ ਸੁਰੱਖਿਅਤ ਰਖਣਾ, ਸਿਹਤ ਜੋਖਮਾਂ ਨੂੰ ਘੱਟ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤਮੰਦ ਰੱਖਣ ਅਤੇ ਇਸ ਅਰਥਵਿਵਸਥਾ ਨੂੰ ਮੁੜ ਜਿੰਦਾ ਕਰਨਾ ਹੈ। ’’