ਦੁਨੀਆਂ ਭਰ ’ਚ ਕੋਰੋਨਾ ਵਾਇਰਸ ਕਾਰਨ ਮਿ੍ਰਤਕਾਂ ਦੀ ਗਿਣਤੀ 1,90,000 ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗਲੋਬਲ ਮਹਾਂਮਾਰੀ ਕੋਵਿਡ 19 ਕਾਰਨ ਦੁਨੀਆਂ ਭਰ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸ਼ੁਕਰਵਾਰ ਨੂੰ 1,90,000 ਦੇ ਪਾਰ ਹੋ ਗਈ।

File Photo

ਪੈਰਿਸ, 24 ਅਪ੍ਰੈਲ: ਗਲੋਬਲ ਮਹਾਂਮਾਰੀ ਕੋਵਿਡ 19 ਕਾਰਨ ਦੁਨੀਆਂ ਭਰ ’ਚ  ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸ਼ੁਕਰਵਾਰ ਨੂੰ 1,90,000 ਦੇ ਪਾਰ ਹੋ ਗਈ। ਇਸ ’ਚ ਦੋ-ਤਿਹਾਈ ਲੋਕ ਯੂਰੋਪ ’ਚ ਮਾਰੇ ਗਏ ਹਨ। ਅਧਿਕਾਰਕ ਸੂਤਰਾਂ ਰਾਹੀਂ ਕੌਮਾਂਤਰੀ ਸਮੇਂ ਮੁਤਾਬਕ ਸਵੇਰੇ ਸੱਤ ਵਜ ਕੇ 40 ਮਿੰਟ ਤਕ ਮਿਲੇ ਅੰਕੜਿਆਂ ਨੂੰ ਜਮ੍ਹਾਂ ਕਰਨ ਦੇ ਬਾਅਦ ‘ਏਐਫ਼ਪੀ’ ਵਲੋਂ ਤਿਆਰ ਕੀਤੀ ਗਈ ਟੈਲੀ ’ਚ ਇਹ ਜਾਣਕਾਰੀ ਦਿਤੀ ਗਈ।

ਚੀਨ ’ਚ ਦਸੰਬਰ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ ਹੁਣ ਤਕ ਵਿਸ਼ਵਭਰ ’ਚ 1,90,089 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 26,98,733 ਪ੍ਰਭਾਵਤ ਹਨ। ਇਸ ਨਾਲ ਸੱਭ ਤੋਂ ਵੱਧ ਯੂਰੋਪ ਪ੍ਰਭਾਵਤ ਹੋਇਆ ਹੈ ਜਿਥੇ 1,16,221 ਲੋਕਾਂ ਦੀ ਮੌਤ ਹੋਈ ਅਤੇ 12,96,248 ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਅਮਰੀਕਾ ’ਚ 49,963, ਇਟਲੀ ’ਚ 25,549, ਸਪੇਨ ’ਚ 22,157, ਫਰਾਂਸ ’ਚ 21,856 ਅਤੇ ਬ੍ਰਿਟੇਨ ’ਚ 18,738 ਲੋਕਾਂ ਦੀ ਜਾਨ ਗਈ ਹੈ। (ਪੀਟੀਆਈ)