ਗਰਮੀ ਦੇ ਮੌਸਮ ’ਚ ਕੋਵਿਡ 19 ’ਤੇ ਲੱਗ ਸਕਦੀ ਹੈ ਰੋਕ : ਅਮਰੀਕੀ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧੁੱਖ, ਗਰਮੀ ਅਤੇ ਨਮੀ ਤੋਂ ਅਜਿਹੇ ਮੌਸਮੀ ਹਾਲਾਤ ਪੈਦਾ ਹੋ ਸਕਦੇ ਹਨ ਜੋ ਕੋਰੋਨਾ ਵਾਇਰਸ ਦੇ ਲਈ ਚੰਗੇ ਨਹੀਂ ਹੋਣਗੇ ਅਤੇ ਉਹ ਫੈਲ ਨਹੀਂ ਸਕੇਗਾ। ਟਰੰਪ

File Photo

ਵਾਸਿੰਗਟਨ, 24 ਅਪ੍ਰੈਲ : ਧੁੱਖ, ਗਰਮੀ ਅਤੇ ਨਮੀ ਤੋਂ ਅਜਿਹੇ ਮੌਸਮੀ ਹਾਲਾਤ ਪੈਦਾ ਹੋ ਸਕਦੇ ਹਨ ਜੋ ਕੋਰੋਨਾ ਵਾਇਰਸ ਦੇ ਲਈ ਚੰਗੇ ਨਹੀਂ ਹੋਣਗੇ ਅਤੇ ਉਹ ਫੈਲ ਨਹੀਂ ਸਕੇਗਾ। ਟਰੰਪ ਪ੍ਰਸ਼ਾਸਨ ਦੇ ਲੋਕ ਸਿਹਤ ਅਧਿਕਾਰੀ ਨੇ ਇਹ ਗੱਲ ਕਹੀ ਹੈ। ਅਮਰੀਕਾ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਵਿਗਿਆਨ ਅਤੇ  ਟੈਕਨੋਲਾਜੀ ਦੇ ਡਾਇਰੈਕਟਰ ਵਲੋਂ ਹਾਲ ਹੀ ’ਚ ਪੂਰੇ ਕੀਤੇ ਵਿਗਿਆਨਕ ਅਧਿਐਨ ਦੇ ਨਤੀਜੇ ਭਾਰਤ ਲਈ ਕੋਵਿਡ 19 ਦੇ ਵਿਰੁਧ ਉਸਦੀ ਜੰਗ ’ਚ ਚੰਗੀ ਖ਼ਬਰ ਸਾਬਤ ਹੋ ਸਕਦੀ ਹੈ। ਇਨ੍ਹਾਂ ਨਤੀਜਿਆਂ ਦਾ ਐਲਾਨ ਕੋਰੋਨਾ ਵਾਇਰਸ ’ਤੇ ਵਾਇਟ ਹਾਉਸ ਦੀ ਪੈ੍ਰਸ ਕਾਨਫਰੰਸ ਦੌਰਾਨ ਕੀਤੀ ਗਈੇ ਸੀ।

 ਵਿਗਿਆਨ ਅਤੇ ਟੈਕਨੋਲਾਜੀ ਵਿਸ਼ੇ ’ਤੇ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਉੱਪ ਮੰਤਰੀ ਬਿਲ ਬ੍ਰਾਇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਦਸਿਆ, ‘‘ਕੋਰੋਨਾ ਵਾਇਰਸ ਧੁੱਪ ਅਤੇ ਨਮੀ ਦੇ ਸੰਪਰਕ ’ਚ ਆਉਣ ਦੇ ਬਾਅਦ ਬਹੁਤ ਤੇਜੀ ਨਾਲ ਖ਼ਤਮ ਹੁੰਦਾ ਹੈ। ਸਿੱਧੀ ਧੁੱਪ ਪੈਣ ਕਾਰਨ ਇਹ ਵਾਇਰਸ ਸੱਭ ਤੋਂ ਜਲਦੀ ਮਰਦਾ ਹੈ। ਆੲਸੋਪ੍ਰੋਪਾਈਲ ਅਲਕੋਹਲ ਵਾਇਰਸ ਨੂੰ 30 ਸੈਕੰਡ ’ਚ ਖ਼ਾਤਮਾ ਕਰ ਸਕਦਾ ਹੈ।’’ ਬ੍ਰਾਇਨ ਨੇ ਕਿਹਾ, ‘‘ਹੁਣ ਤਕ ਦਾ ਸਾਡਾ ਸੱਭ ਤੋਂ ਹੈਰਾਨੀ ਭਰਿਆ ਨਿਰੀਖਣ, ਸੁਰਜ ਦੀ ਰੋਸ਼ਨੀ ਦੇ ਤਾਕਤਵਰ ਪ੍ਰਭਾਵ ਨੂੰ ਲੈ ਕੇ ਹੈ ਜੋ ਪਰਤਾਂ ਅਤੇ ਹਵਾ ਦੋਨਾਂ ’ਚ ਵਾਇਰਸ ਨੂੰ ਮਾਰਨ ਦੇ ਸੰਬੰਧ ’ਚ ਪ੍ਰਤੀਤ ਹੁੰਦਾ ਹੈ। ਅਸੀਂ ਇਸੇ ਤਰ੍ਹਾਂ ਦਾ ਪ੍ਰਭਾਵ ਤਾਪਮਾਨ ਅਤੇ ਨਮੀ ਦੇ ਸੰਬੰਧ ’ਚ ਵੀ ਵੇਖਿਆ ਹੈ ਜਿਥੇ ਤਾਪਮਾਨ ਅਤੇ ਨਮੀ ਨੂੰ ਜਾਂ ਦੋਨਾਂ ਨੂੰ ਵਧਾਉਣ ਆਮਤੌਰ ’ਤੇ ਵਾਇਰਸ ਲਈ ਚੰਗਾ ਨਹੀਂ ਹੁੰਦਾ ਹੈ।  (ਪੀਟੀਆਈ)
 

ਕੋਵਿਡ 19 ਵਿਰੁਧ ਜੰਗ ’ਚ ਮਈ ਮਹੀਨਾ ‘‘ਫ਼ੈਸਲਾਕੁੰਨ’’, ਸਤੰਬਰ ਤਕ ਹਾਲਾਤ ਹੋ ਸਕਦੇ ਹਨ ਆਮ : ਨਿਊਯਾਰਕ ਮੇਅਰ
ਨਿਊਯਾਰਕ, 24 ਅਪ੍ਰੈਲ : ਨਿਊਸਾਰਕ ਦੇ ਮੇਅਰ ਬਿਲ ਡੀ ਬਲਾਸੀਆ ਨੇ ਕਿਹਾ ਕਿ ਮਈ ਕੋਰੋਨਾ ਵਾਇਰਸ ਦੇ ਵਿਰੁਧ ਜੰਗ ’ਚ ਸ਼ਹਿਰ ਲਈ ਇਕ ‘‘ਫ਼ੈਸਲਾਕੁੰਨ’’ ਮਹੀਨਾ ਸਾਬਤ ਹੋਵੇਗਾ ਅਤੇ ਨਿਊਯਾਰਕ ਦੇ ਲੋਕ ਸਮਾਜਿਕ ਦੂਰੀ ਬਣਾਉਣ, ਮਾਸਕ ਪਾਉਣ ਵਰਗੇ ਉਪਾਆਂ ਨੂੰ ਲੈ ਕੇ ਜੇਕਰ ‘‘ਅਨੂਸ਼ਾਸਨ’’ ਵਿਖਾਉਂਦੇ ਰਹੇ ਤਾਂ ਸਤੰਬਰ ਤਕ ਚੀਜ਼ਾਂ ਕਾਫ਼ੀ ਹੱਦ ਤਕ ਠੀਕ ਹੋ ਜਾਣਗੀਆਂ। ਅਮਰੀਕਾ ’ਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 2,63,460 ਮਾਮਲੇ ਨਿਊਯਾਰਕ ’ਚ ਸਾਹਮਣੇ ਆਏ ਹਨ ਅਤੇ 15,500 ਲੋਕਾਂ ਦੀ ਇਸ ਨਾਲ ਜਾਨ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ਅਤੇ ਮਹੀਨਿਆਂ ’ਚ ਸ਼ਹਿਰ ਨੂੰ ਹੌਲੀ ਹੌਲੀ ਮੁੜ ਤੋਂ ਖੋਲ੍ਹਣ ਦੀ ਯੋਜਨਾ ਹੈ ਅਤੇ ਇਸ ’ਚ ਸੈਂਪਲਾਂ ਦੀ ਜਾਂਚ ਇਕ ਅਹਿਮ ਭੂਮਿਕਾ ਅਦਾ ਕਰੇਗੀ। ਇਸ ਨਾਲ ਇਹ ਸਾਫ਼ ਹੋ ਸਕਦਾ ਹੈ ਕਿ ਪ੍ਰਭਾਵਤ ਦਰ ’ਚ ਵਾਧਾ ਤਾਂ ਨਹੀਂ ਹੋ ਰਿਹਾ ਹੈ।      

35 ਡਿਗਰੀ ਤੋਂ ਵੱਧ ਤਾਪਮਾਨ ਤੇ ਨਮੀ ਵਾਇਰਸ ਨੂੰ ਮਿੰਟਾ ’ਚ ਖ਼ਤਮ ਕਰ ਸਕਦੀ ਹੈ
ਅਧਿਐਨ ’ਚ ਕਿਹਾ ਗਿਆ ਹੈ ਕਿ 35 ਡਿਗਰੀ ਸੈਲਸਿਅਸ ਤੋਂ ਵੱਧ ਤਾਪਮਾਨ ਅਤੇ ਨਮੀ, ਪਰਤਾਂ ’ਤੇ ਵਾਇਰਸ ਦੇ ਜਿੰਦਾ ਰਹਿਣ ਦੀ ਮਿਆਦ ਨੂੰ ਅੱਧਾ ਕਰ ਦਿੰਦੀ ਹੈ ਅਤੇ 18 ਘੰਟੇ ਤਕ ਜਿੰਦਾ ਰਹਿ ਸਕਣ ਵਾਲੇ ਇਸ ਵਾਇਰਸ ਨੂੰ ਕੁੱਝ ਮਿੰਟਾ ’ਚ ਖ਼ਤਮ ਕਰ ਸਕਦੀ ਹੈ। ਅਮਰੀਕੀ ਮੌਸਮ ਨੈਟਵਰਕ ਦੇ ਮੁਤਾਬਕ ਸ਼ੁਕਰਵਾਰ ਨੂੰ ਭਾਰਤ ’ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦੇ ਨੇਹੜੇ ਰਹਿਣ ਦਾ ਅੰਦਾਜਾ ਹੈ। ਬ੍ਰਾਇਨ ਨੇ ਕਿਹਾ ਕਿ ਜਦ ਵਾਇਰਸ ਧੁੱਪ ਦੇ ਸੰਪਰਕ ’ਚ ਆਉਂਦਾ ਹੈ ਅਤੇ ਤਾਪਮਾਨ 75 ਡਿਗਰੀ ਅਤੇ ਨਮੀ ਦਾ ਪੱਧਰ 80 ਡਿਗਰੀ ਤੋਂ ਉੱਤੇ ਰਹਿੰਦਾ ਹੈ ਤਾਂ ਇਹ ਮਿੰਟਾ ’ਚ ਮਰ ਸਕਦਾ ਹੈ। 
 

ਟਰੰਪ ਨੇ ਦਿਤੀ ਸ਼ਰੀਰ ’ਚ ਵਿਸ਼ਾਣੂਨਾਸ਼ਕਾਂ, ਪਰਾਬੈਂਗਨੀ ਕਿਰਣਾਂ ਦੇ ਪ੍ਰਵੇਸ਼ ਦੀ ਸਲਾਹ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਮਾਰਨ ਲਈ ਕੋਵਿਡ 19 ਦੇ ਮਰੀਜ਼ਾਂ ਦੇ ਸ਼ਰੀਰ ਦੇ ਅੰਦਰ ਵਿਸ਼ਾਣੂਨਾਸ਼ਕ ਪਾਉਣ ਜਾਂ ਉਨ੍ਹਾਂ ’ਚ ਪਰਾਬੈਂਗਨੀ ਕਿਰਣਾਂ ਦੇ ਪ੍ਰਵੇਸ਼ ਕਰਾਏ ਜਾਣ ਦੇ ਅਧਿਐਨ ਦੀ ਸੰਭਾਵਨਾ ਦੀ ਸਲਾਹ ਦਿਤੀ ਹੈ ਜਿਸਦੀ ਅਮਰੀਕੀ ਸਿਹਤ ਮਾਹਰਾਂ ਨੇ ਤਤਕਾਲ ਆਲੋਚਨਾ ਕੀਤੀ ਅਤੇ ਲੋਕਾਂ ਨੂੰ ਇਸ ਖ਼ਤਰਨਾਕ ਸਲਾਹ ’ਤੇ ਧਿਆਨ ਨਾ ਦੇਣ ਲਈ ਕਿਹਾ। ਵਿਗਿਆਨ ਅਤੇ ਟੈਕਨੋਲਾਜੀ ਵਿਸ਼ੇ ’ਤੇ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਉੱਪ ਮੰਤਰੀ ਬਿਲ ਬ੍ਰਾਇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਦਸਿਆ, ‘‘ਕੋਰੋਨਾ ਵਾਇਰਸ ਧੁੱਪ ਅਤੇ ਨਮੀ ਦੇ ਸੰਪਰਕ ’ਚ ਆਉਣ ਦੇ ਬਾਅਦ ਬਹੁਤ ਤੇਜੀ ਨਾਲ ਖ਼ਤਮ ਹੁੰਦਾ ਹੈ।