ਚਾਰ ਪੁਲਿਸ ਅਧਿਕਾਰੀਆਂ ਦੇ ਕਤਲ ਦੇ ਮਾਮਲੇ ਦਾ ਦੋਸ਼ੀ ਬਾਜਵਾ ਬਿਆਨ ਦੇਣ ਤੋਂ ਅਸਮਰਥ: ਪੁਲਿਸ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਪੰਜਾਬੀ ਟਰੱਕ ਡਰਾਈਵਰ ਮਹਿੰਦਰ ਸਿੰਘ ਬਾਜਵਾ ਮੈਲਬੌਰਨ ’ਚ ਭਾਰੀ ਆਵਾਜਾਈ ਵਾਲੇ ਰਾਸ਼ਟਰੀ ਮਾਰਗ ’ਤੇ ਅਰਧ

File Photo

ਪਰਥ, 24 ਅਪ੍ਰੈਲ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਪੰਜਾਬੀ ਟਰੱਕ ਡਰਾਈਵਰ ਮਹਿੰਦਰ ਸਿੰਘ ਬਾਜਵਾ ਮੈਲਬੌਰਨ ’ਚ ਭਾਰੀ ਆਵਾਜਾਈ ਵਾਲੇ ਰਾਸ਼ਟਰੀ ਮਾਰਗ ’ਤੇ ਅਰਧ ਟ੍ਰੇਲਰ ਟਰੱਕ ਤੋਂ ਅਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਪੁਲਿਸ ਅਧਿਕਾਰੀ ਮਾਰੇ ਗਏ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਮਹਿੰਦਰ ਸਿੰਘ ਬਾਜਵਾ ਸਾਹਮਣੇ ਕੈਬਿਨ ਦੇ ਅੰਦਰ ਬਰਫ਼ ਦੀ ਪਾਈਪ ਮਿਲਣ ਤੋਂ ਬਾਅਦ ਕਿਸੇ ਨਸ਼ੀਲੇ ਪਦਾਰਥ ਦੇ ਪ੍ਰਭਾਵ ਹੇਠ ਸੀ। 

ਇਹਨਾਂ ਪੁਲਿਸ ਅਧਿਕਾਰੀਆਂ ’ਚ ਕਾਂਸਟੇਬਲ ਗਲੇਨ ਹਮਫ੍ਰਿਸ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਸੀਨੀਅਰ ਕਾਂਸਟੇਬਲ ਲੀਨੇਟ ਟੇਲਰ ਅਤੇ ਕਾਂਸਟੇਬਲ ਜੋਸ਼ ਪ੍ਰੈਸਨੇ ਬਾਰੇ ਚੀਫ ਕਮਿਸ਼ਨਰ ਪੁਲਿਸ  ਗ੍ਰਾਹਮ ਐਸ਼ਟਨ ਨੇ ਕਿਹਾ, ਉਨ੍ਹਾਂ ਦੇ ਨਾਂ ਸਦਾ ਲਈ ਯਾਦ ਕੀਤੇ ਜਾਣਗੇ ।  ਮਹਿੰਦਰ ਸਿੰਘ ਬਾਜਵਾ ਮੈਲਬੌਰਨ ਦੇ ਦੱਖਣ-ਪੂਰਬ ਵਿਚ ਕ੍ਰੈਨਬੌਰਨ ਦਾ ਰਹਿਣ ਵਾਲਾ ਹੈ, ਜੋ ਕਿ ਦੋ ਦਿਨ ਤੋਂ ਹਸਪਤਾਲ ’ਚ ਪੁਲਿਸ ਗਾਰਡ ਦੀ ਨਿਗਰਾਨੀ ਹੇਠ ਦਾਖ਼ਲ ਹੈ ਪੁਲਿਸ ਅਤੇ ਅਜੇ ਤਕ ਅਪਣਾ ਬਿਆਨ ਦਰਜ ਕਰਾਉਣ ’ਚ ਅਸਮਰੱਥ ਹੈ।ਵਿਕਟੋਰੀਆ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ੈਨ ਪੈਟਨ ਨੇ ਕਿਹਾ ਕਿ ਅੱਜ ਜਾਂ ਅਗਲੇ ਕੁਝ ਦਿਨਾਂ ’ਚ ਕੀ ਹੋਏਗਾ। ਪੁਲਿਸ ਨੇ ਉਸ ਆਦਮੀ ਦੀ ਸਥਿਤੀ ਜਾਂ ਹੋਸ਼ ਵਿਚ ਹੈ, ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ।