ਭਾਰਤ ਦੀ ਕੋਰੋਨਾ ਤ੍ਰਾਸਦੀ 'ਤੇ ਅਮਰੀਕਾ ਨੇ ਜਤਾਈ ਚਿੰਤਾ, ਕਿਹਾ- ਤੇਜ਼ੀ ਨਾਲ ਪਹੁੰਚਾਈ ਜਾਵੇਗੀ ਮਦਦ 

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਵੀ ਭਾਰਤ ਦੇ ਪ੍ਰਤੀ ਹਮਦਰਦੀ ਜਤਾਈ ਹੈ ਅਤੇ ਤੇਜੀ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।

Antony Blinken

ਵਸ਼ਿੰਗਟਨ - ਕੋਰੋਨਾ ਵਾਇਰਸ ਕਰ ਕੇ ਭਾਰਤ ਵਿਚ ਮਚੀ ਹਲਚਲ ਨੂੰ ਲੈ ਕੇ ਅਮਰੀਕਾ ਨੇ ਚਿੰਤਾ ਜਤਾਈ ਹੈ। ਦਰਅਸਲ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕੇਨ ਨੇ ਕਿਹਾ ਕਿ ਉਨ੍ਹਾਂ ਦੀਆਂ ਸਮੁੱਚੀਆਂ ਹਮਦਰਦੀਆਂ ਭਾਰਤੀ ਲੋਕਾਂ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਦੂਜੇ ਪਾਸੇ, ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਵੀ ਭਾਰਤ ਦੇ ਪ੍ਰਤੀ ਹਮਦਰਦੀ ਜਤਾਈ ਹੈ ਅਤੇ ਤੇਜੀ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।

ਐਂਟਨੀ ਬਿਲੰਕੇਨ ਨੇ ਕਿਹਾ ਕਿ ਅਸੀਂ ਭਾਰਤ ਵਿਚ ਫੈਲ ਰਹੇ ਵਿਸ਼ਾਲ ਕੋਵਿਡ ਸੰਕਰਮਣ ਦੇ ਮੱਦੇਨਜ਼ਰ ਭਾਰਤ ਨਾਲ ਦ੍ਰਿੜਤਾ ਨਾਲ ਖੜ੍ਹੇ ਹਾਂ। ਅਸੀਂ ਇਸ ਮਾਮਲੇ 'ਤੇ ਸਾਡੀ ਸਾਥੀ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਭਾਰਤ ਅਤੇ ਭਾਰਤੀ ਸਿਹਤ ਕਰਮਚਾਰੀਆਂ ਲਈ ਸਹਾਇਤਾ ਤੇਜੀ ਨਾਲ ਕਰਾਂਗੇ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸਾਕੀ ਨੇ ਕਿਹਾ, "ਭਵਿੱਖ ਵਿੱਚ ਟੀਕੇ ਦੇ ਉਤਪਾਦਨ ਅਤੇ ਵੰਡ ਬਾਰੇ ਵਿਚਾਰ ਵਟਾਂਦਰੇ ਲਈ ਭਾਰਤ ਨਿਸ਼ਚਤ ਰੂਪ ਵਿਚ ਸਾਡੇ ਕਵਾਡ ਭਾਈਵਾਲਾਂ ਚੋਂ ਇੱਕ ਹੈ। ਅਸੀਂ ਕੋਵੈਕਸ ਨੂੰ ਅਰਬਾਂ ਡਾਲਰ ਵੀ ਦਿੱਤੇ ਹਨ।"