Pakistan News: ਪਾਕਿਸਤਾਨ ਵਿਚ ਸਿੱਖ ਹਕੀਮ ਦੇ ਅੰਗ ਰੱਖਿਅਕ ਦੀ ਹੱਤਿਆ ਦੀ ਟੀ. ਟੀ. ਪੀ. ਨੇ ਲਈ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News: ਸਿੱਖ ਭਾਈਚਾਰੇ 'ਚ ਬਣਿਆ ਡਰ ਦਾ ਮਾਹੌਲ

T. T. P. took the responsibility of killing the bodyguard of Sikh hakim Pakistan News

T. T. P. took the responsibility of killing the bodyguard of Sikh hakim Pakistan News: ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ 'ਚ ਸਿੱਖ ਹਕੀਮ ਸੁਰਜੀਤ ਸਿੰਘ ਦੇ ਅੰਗ ਰੱਖਿਅਕ ਸਿਪਾਹੀ ਫ਼ਰਹਾਦ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਕਤਲ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨੇ ਲਈ ਹੈ|

ਇਹ ਵੀ ਪੜ੍ਹੋ: Chandigarh News: ਜੇਕਰ ਨਾਬਾਲਗ ਆਪਣੀ ਮਰਜ਼ੀ ਨਾਲ ਘਰੋਂ ਭੱਜੇ ਤਾਂ ਪ੍ਰੇਮੀ 'ਤੇ ਨਹੀਂ ਬਣਦਾ ਅਗਵਾ ਦਾ ਕੇਸ: ਹਾਈਕੋਰਟ

ਟੀ. ਟੀ. ਪੀ.ਪੱਖੀ ਚੈਨਲ ਅਲ-ਫ਼ਜ਼ਰ ਮੀਡੀਆ ਨੇ ਅਤਿਵਾਦੀ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਹਕੀਮ ਸਰਜੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਪਹੁੰਚੇ ਦੋ ਮੋਟਰਸਾਈਕਲ ਸਵਾਰ ਲੜਕੇ ਉਸ ਦੇ ਅੰਗ ਰੱਖਿਅਕ ਫ਼ਰਹਾਦ ਦਾ ਗੋਲੀਆਂ ਮਾਰ ਕੇ ਕਤਲ ਕਰ ਗਏ।

ਇਹ ਵੀ ਪੜ੍ਹੋ:Haryana News: ਹੁਣ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮਿਲੇਗੀ ਮੁਫਤ ਬੱਸ ਦੀ ਸਹੂਲਤ

ਜਾਣਕਾਰੀ ਸਾਂਝੀ ਕਰਦਿਆਂ ਪਿਸ਼ਾਵਰੀ ਸਿੱਖ ਆਗੂ ਅਤੇ ਐੱਮ. ਪੀ. ਏ. ਗੁਰਪਾਲ ਸਿੰਘ ਨੇ ਦੱਸਿਆ ਕਿ ਸਿਪਾਹੀ ਫ਼ਰਹਾਦ ਨੂੰ ਇਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਭਰਾ ਸਰਜੀਤ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਉਸ ਦਾ ਭਰਾ ਸੁਰਜੀਤ ਸਿੰਘ ਇਕ ਹਿਕਮਤ ਦੀ ਦੁਕਾਨ ਚਲਾਉਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਿਸ਼ਾਵਰ ਦੇ ਸਿੱਖ ਆਗੂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਤਿਵਾਦੀ ਸਮੂਹ ਆਈ. ਐੱਸ. ਕੇ. ਪੀ. ਵਲੋਂ ਪਿਸ਼ਾਵਰ ਸ਼ਹਿਰ 'ਚ ਸਿੱਖਾਂ 'ਤੇ ਹੋਏ ਹਮਲਿਆਂ ਅਤੇ ਹੱਤਿਆਵਾਂ ਦੀ ਜ਼ਿੰਮੇਵਾਰੀ ਲੈਣ ਨਾਲ ਸਿੱਖ ਭਾਈਚਾਰੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਪਾਕਿ ਸਰਕਾਰ ਜਾਂ ਫ਼ੌਜ ਲਈ ਅਤਿਵਾਦੀ ਸਮੂਹਾਂ ਦੇ ਲੜਾਕਿਆਂ ਤੋਂ ਸਿੱਖਾਂ ਦੀ ਰੱਖਿਆ ਕਰਨ ਸੰਭਵ ਨਹੀਂ ਹੈ।

(For more Punjabi news apart from T. T. P. took the responsibility of killing the bodyguard of Sikh hakim Pakistan News, stay tuned to Rozana Spokesman)