ਰੂਸ ਨੇ ਡੇਗਿਆ ਸੀ ਮਲੇਸ਼ੀਆਈ ਜਹਾਜ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਕਰੇਨ 'ਚ ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਨਿਸ਼ਾਨਾ ਬਣਾਉਣ ਵਾਲੀ ਮਿਜ਼ਾਈਲ ਰੂਸੀ ਫ਼ੌਜ ਦੀ ਸੀ। ਕੌਮਾਂਤਰੀ ਏਜੰਸੀਆਂ ਦੀ ਸੰਯੁਕਤ ਜਾਂਚ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ..

Malaysian Airlines plane

'ਯੂਕਰੇਨ 'ਚ ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਨਿਸ਼ਾਨਾ ਬਣਾਉਣ ਵਾਲੀ ਮਿਜ਼ਾਈਲ ਰੂਸੀ ਫ਼ੌਜ ਦੀ ਸੀ। ਕੌਮਾਂਤਰੀ ਏਜੰਸੀਆਂ ਦੀ ਸੰਯੁਕਤ ਜਾਂਚ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਇਹ ਦਾਅਵਾ ਕੀਤਾ ਗਿਆ।ਡੱਚ ਜਾਂਚਕਰਤਾ ਵਿਲਬਰਟ ਪਾਲਿਸਨ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਰੂਸ ਦੇ ਕਸਰਕ ਸਥਿਤ 53ਵੀਂ ਬ੍ਰਿਗੇਡ ਤੋਂ ਇਹ ਮਿਜ਼ਾਈਲ ਆਈ ਸੀ।

ਜ਼ਿਕਰਯੋਗ ਹੈ ਕਿ 17 ਜੁਲਾਈ 2014 ਨੂੰ ਐਮਸਟਡਰਮ ਤੋਂ ਮਲੇਸ਼ੀਆ ਜਾਣ ਸਮੇਂ ਐਮ.ਐਚ.-17 'ਚ ਧਮਾਕਾ ਹੋਇਆ ਸੀ। ਇਸ ਦਾ ਮਲਬਾ ਉੱਤਰੀ ਯੂਕਰੇਨ 'ਚ ਮਿਲਿਆ ਸੀ। ਜਹਾਜ਼ 'ਚ ਬੈਠੇ ਸਾਰੇ 298 ਮੁਸਾਫ਼ਰ ਅਤੇ ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ।ਜਾਂਚਕਰਤਾਵਾਂ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਰੂਸ ਦੇ ਬਕ ਮਿਜ਼ਾਈਲ ਯੂਕ੍ਰੇਨ ਤੋਂ ਹੀ ਮਿਜ਼ਾਈਲ ਦਾਗ਼ੀਆਂ ਗਈਆਂ ਸਨ।

ਹਾਲਾਂਕਿ ਉਦੋਂ ਜਾਂਚਕਰਤਾਵਾਂ ਨੇ ਸਿੱਧੇ ਤੌਰ 'ਤੇ ਕਿਸੇ ਦਾ ਨਾਂ ਨਹੀਂ ਲਿਆ ਸੀ। ਹੁਣ ਜਾਂਚਕਰਤਾਵਾਂ ਨੇ ਜੋ ਦਾਅਵਾ ਕੀਤਾ ਹੈ, ਉਸ ਦਾ ਆਧਾਰ ਤਸਵੀਰਾਂ ਅਤੇ ਵੀਡੀਉ ਰਾਹੀਂ ਬਣਾਏ ਗਏ ਮਿਜ਼ਾਈਲ ਦੇ ਰੂਟ ਹਨ। ਜਾਂਚਕਰਤਾ ਨੇ ਦਸਿਆ ਕਿ ਜਹਾਜ਼ ਨੇ ਉਸ ਦਿਨ 1:20 ਵਜੇ ਟ੍ਰੈਫਿਕ ਕੰਟਰੋਲ ਤੋਂ ਅਪਣਾ ਸੰਪਰਕ ਖੋਹ ਦਿਤਾ ਸੀ। ਜਿਸ ਸਮੇਂ ਇਹ ਹਾਦਸਾ ਹੋਇਆ, ਉਦੋਂ ਉਹ ਰੂਸ-ਯੂਕ੍ਰੇਨ ਦੀ ਸਰਹੱਦ ਤੋਂ ਲਗਭਗ 50 ਕਿਲੋਮੀਟਰ ਦੂਰ ਸੀ।

ਉਧਰ ਮਾਸਕੋ ਲਗਾਤਾਰ ਇਸ ਹਮਲੇ 'ਚ ਅਪਣਾ ਹੱਥ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਇਸ ਦਾ ਦੋਸ਼ ਯੂਕ੍ਰੇਨ 'ਤੇ ਲਗਾਉਂਦਾ ਰਿਹਾ ਹੈ। ਨੀਦਰਲੈਂਡ ਵਲੋਂ ਕੀਤੀ ਗਈ ਜਾਂਚ 'ਚ 100 ਲੋਕਾਂ 'ਤੇ ਫੋਕਸ ਕੀਤਾ ਗਿਆ, ਜਿਨ੍ਹਾਂ ਉਤੇ ਇਸ ਹਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਸ਼ੱਕ ਸੀ। ਹਾਲਾਂਕਿ ਜਾਂਚਕਰਤਾਵਾਂ ਨੇ ਕਦੇ ਵੀ ਮੀਡੀਆ 'ਚ ਸਿੱਧੇ ਤੌਰ 'ਤੇ ਕਿਸੇ ਦਾ ਨਾਂ ਨਹੀਂ ਲਿਆ ਸੀ। 

ਮੁੱਖ ਜਾਂਚਕਰਤਾ ਫ਼ਰੈਡ ਵੇਸਟਰਬੇਕ ਨੇ ਕਿਹਾ ਕਿ ਜਾਂਚ ਅਪਣੇ ਅੰਤਮ ਪੜਾਅ 'ਚ ਹੈ ਅਤੇ ਹਾਲੇ ਵੀ ਕੁੱਝ ਕੰਮ ਹੋਣਾ ਬਾਕੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਸੀ ਬਹੁਤ ਸਾਰੇ ਸਬੂਤ ਇਕੱਤਰ ਕੀਤੇ ਹਨ। ਡੱਚ ਅਧਿਕਾਰੀਆਂ ਨੇ ਕਿਹਾ ਕਿ ਐਮ.ਐਚ.17 ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਿਸੇ ਵੀ ਸ਼ੱਕੀ ਦਾ ਟ੍ਰਾਇਲ ਨੀਦਰਲੈਂਡ 'ਚ ਹੀ ਚਲਾਇਆ ਜਾਵੇਗਾ। (ਏਜੰਸੀ)