ਕੋਰੋਨਾ ਕਾਨ 'ਚ ਬੁਢਾਪਾ, ਮਰਦ ਅਤੇ ਬੀਮਾਰੀਆਂ ਮੌਤ ਦੇ ਮੁੱਖ ਕਾਰਨ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿਚ ਉਮਰ, ਵਿਅਕਤੀ ਦਾ ਪੁਰਸ਼ ਹੋਣਾ ਅਤੇ ਪਹਿਲਾਂ ਤੋਂ ਸ਼ੂਗਰ, ਸਾਹ ਅਤੇ ਫੇਫੜੇ ਸਬੰਧੀ ਬੀਮਾਰੀ ਅਤੇ ਹੋਰ ਗੰਭੀਰ ਬੀਮਾਰੀਆਂ

Photo

ਲੰਦਨ, 24 ਮਈ : ਕੋਰੋਨਾ ਵਾਇਰਸ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿਚ ਉਮਰ, ਵਿਅਕਤੀ ਦਾ ਪੁਰਸ਼ ਹੋਣਾ ਅਤੇ ਪਹਿਲਾਂ ਤੋਂ ਸ਼ੂਗਰ, ਸਾਹ ਅਤੇ ਫੇਫੜੇ ਸਬੰਧੀ ਬੀਮਾਰੀ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਗ੍ਰਸਤ ਹੋਣਾ ਅਹਿਮ ਕਾਰਨਾਂ ਵਜੋਂ ਸਾਹਮਣੇ ਆਏ ਹਨ। ਤਾਜ਼ਾ ਅਧਿਐਨ ਮੁਤਾਬਕ 50 ਸਾਲ ਤੋਂ ਵੱਧ ਉਮਰ ਦੇ ਪ੍ਰੌੜ, ਮਰਦ, ਮੋਟਾਪਾ, ਦਿਲ ਦੇ ਰੋਗ, ਫੇਫੜਾ, ਲੀਵਰ ਅਤੇ ਕਿਡਨੀ ਨਾਲ ਸਬੰਧਤ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ ਕੋਰੋਨਾ ਵਾਇਰਸ ਲਾਗ ਤੋਂ ਮੌਤ ਦਾ ਖ਼ਤਰਾ ਜ਼ਿਆਦਾ ਹੈ।

ਹੁਣ ਤਕ ਇਸ ਸਬੰਧ ਵਿਚ ਕੀਤੇ ਗਏ ਸੱਭ ਤੋਂ ਵੱਡੇ ਅਧਿਐਨ ਵਿਚ ਬ੍ਰਿਟੇਨ ਦੀ ਲਿਵਰਪੂਲ ਯੂਨੀਵਰਸਿਟੀ ਦੇ ਵਿਗਿਆਨੀਆਂ ਸਣੇ ਹੋਰਾਂ ਨੇ ਇੰਗਲੈਂਡ ਵਿਚ ਹਸਪਤਾਲ ਵਿਚ ਦਾਖ਼ਲ ਕੋਵਿਡ-19 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਅਧਿਐਨ ਛਪਣ ਤਕ ਇਸ ਵਿਚ 43000 ਤੋਂ ਵੀ ਵੱਧ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਛੇ ਫ਼ਰਵਰੀ ਤੋਂ 19 ਅਪ੍ਰੈਲ ਵਿਚਾਲੇ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਦੇ 208 ਹਸਪਤਾਲਾਂ ਵਿਚ ਦਾਖ਼ਲ ਹੋਏ 20133 ਮਰੀਜ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਮੁਤਾਬਕ ਹਸਪਤਾਲ ਵਿਚ ਦਾਖ਼ਲ ਹੋਣ ਵਾਲਿਆਂ ਦੀ ਔਸਤ ਉਮਰ 73 ਸਾਲ ਸੀ ਅਤੇ ਔਰਤਾਂ ਦੇ ਮੁਕਾਬਲੇ ਜ਼ਿਆਦਾ ਪੁਰਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿਨ੍ਹਾਂ ਨੂੰ ਦਿਲ, ਫੇਫੜੇ, ਲਿਵਰ ਅਤੇ ਕਿਡਨੀ ਦੀ ਬੀਮਾਰੀ ਸੀ, ਉਨ੍ਹਾਂ ਨੂੰ ਜ਼ਿਆਦਾ ਦਿੱਕਤ ਹੋਈ।  (ਏਜੰਸੀ)