ਬਿਡੇਨ ਹਵਾਈ 'ਚ ਹੋਈ ਪ੍ਰਾਇਮਰੀ ਚੌਣ ਜਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਜੋ ਬਿਡੇਨ ਨੇ ਹਵਾਈ ਵਿਚ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕਰ

File Photo

ਹੋਨੋਲੂਲੂ, 24 ਮਈ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਜੋ ਬਿਡੇਨ ਨੇ ਹਵਾਈ ਵਿਚ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਹਵਾਈ ਵਿਚ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਕਰੀਬ ਇਕ ਮਹੀਨੇ ਦੀ ਦੇਰੀ ਨਾਲ ਹੋਈਆਂ ਹਨ। ਸਨਿਚਰਵਾਰ ਨੂੰ ਹੋਈਆਂ ਚੋਣਾਂ ਵਿਚ ਬਿਡੇਨ ਨੇ ਸੈਨੇਟਰ ਬਰਨੀ ਸੈਂਡਰਸ ਨੂੰ ਕਰਾਰੀ ਹਾਰ ਦਿਤੀ। ਬਿਡੇਨ ਨੂੰ 63 ਫ਼ੀ ਸਦੀ ਅਤੇ ਸੈਂਡਰਸ ਨੂੰ 37 ਫ਼ੀ ਸਦੀ ਵੋਟਾਂ ਮਿਲੀਆਂ। ਇਹਨਾਂ ਚੋਣਾਂ ਦੇ ਬਾਅਦ ਬਿਡੇਨ ਨੇ ਹਵਾਈ ਦੇ 16 ਡੈਲੀਗੇਟ ਜਿੱਤੇ ਜਦਕਿ ਸੈਂਡਰਸ ਨੂੰ 8 ਡੈਲੀਗੇਟ ਮਿਲੇ।

'ਐਸੋਸੀਏਟਿਡ ਪ੍ਰੈੱਸ' ਦੀ ਗਿਣਤੀ ਮੁਤਾਬਕ ਬਿਡੇਨ ਕੋਲ ਹੁਣ ਕੁੱਲ 1566 ਡੈਲੀਗੇਟਨ ਹਨ ਅਤੇ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਪਾਰਟੀ ਉਮੀਦਵਾਰ ਬਣਨ ਲਈ 1991 ਡੈਲੀਗੇਟ ਦੀ ਲੋੜ ਹੈ। ਹਵਾਈ ਵਿਚ ਹੋਈਆਂ ਪ੍ਰਾਇਮਰੀ ਚੋਣਾਂ ਵਿਚ ਕੁੱਲ 34,044 ਵੋਟਰਾਂ ਨੇ ਵੋਟ ਪਾਏ। ਸਾਰੇ ਵੋਟ ਮੇਲ ਦੇ ਜ਼ਰੀਏ ਪਾਏ ਗਏ। ਹਵਾਈ ਵਿਚ ਪਹਿਲਾਂ 4 ਅਪ੍ਰੈਲ ਨੂੰ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਹੋਈਆਂ ਹਨ। ਸੈਂਡਰਸ ਪਹਿਲਾਂ ਹੀ ਅਪਣੀ ਦਾਅਵੇਦਾਰੀ ਛੱਡ ਚੁੱਕੇ ਹਨ। ਅਜਿਹੇ ਵਿਚ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਬਿਡੇਨ ਹੀ ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੁਣੌਤੀ ਦੇਣਗੇ। (ਪੀਟੀਆਈ)