ਅਮਰੀਕਾ ਦੀ ਪਾਸਤਾ ਕੰਪਨੀ 'ਚ ਫੈਲਿਆ ਕੋਰੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਪਾਸਤਾ ਬਣਾਉਣ ਵਾਲੀ ਇਕ ਕੰਪਨੀ ਨੇ ਸਪੋਕੇਨ ਸ਼ਹਿਰ ਵਿਚ ਸਥਿਤ ਅਪਣੀ ਫ਼ੈਕਟਰੀ ਵਿਚ ਕੋਰੋਨਾ ਵਾਇਰਸ ਫੈਲਣ ਦਾ ਐਲਾਨ ਕੀਤਾ ਹੈ।

File Photo

ਸਪੋਕੇਨ,24 ਮਈ : ਅਮਰੀਕਾ ਵਿਚ ਪਾਸਤਾ ਬਣਾਉਣ ਵਾਲੀ ਇਕ ਕੰਪਨੀ ਨੇ ਸਪੋਕੇਨ ਸ਼ਹਿਰ ਵਿਚ ਸਥਿਤ ਅਪਣੀ ਫ਼ੈਕਟਰੀ ਵਿਚ ਕੋਰੋਨਾ ਵਾਇਰਸ ਫੈਲਣ ਦਾ ਐਲਾਨ ਕੀਤਾ ਹੈ। ਇਹ ਖਬਰ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਅਮਰੀਕੀ ਸਰਕਾਰ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਅਖਬਾਰ 'ਦੀ ਸਪੋਕਸਮੈਨ-ਰੀਵੀਊ' ਦੀ ਖਬਰ ਮੁਤਾਬਕ ਫਿਲਾਡੇਲਫੀਆ ਮੈਕ੍ਰੋਨੀ ਕੰਪਨੀ ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਦਸਿਆ ਕਿ ਉਸ ਦੇ 72 ਕਰਮਚਾਰੀਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਅਤੇ 24 ਕਰਮੀ ਪ੍ਰਭਾਵਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਦਸਿਆ ਕਿ ਸਪੋਕੇਨ ਕਾਊਂਟੀ ਵਿਚ ਵੀਰਵਾਰ ਅਤੇ ਸ਼ੁਕਰਵਾਰ ਦੇ ਵਿਚ 31 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਦਸਿਆ ਕਿ ਫ਼ੈਕਟਰੀ ਦੇ ਸਾਰੇ ਕਰਮਚਾਰੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਫ਼ੈਕਟਰੀ ਨੂੰ ਵਾਇਰਸ ਮੁਕਤ ਕੀਤਾ ਗਿਆ ਹੈ। ਕੰਪਨੀ ਪ੍ਰਭਾਵਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਸਪੋਕੇਨ ਰੀਜ਼ਨਲ ਹੈਲਥ ਡਿਸਟ੍ਰਿਕਟ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। (ਪੀਟੀਆਈ)