ਅਪਣੀ ਪਰਮਾਣੂ ਸਮਰੱਥਾ ਵਧਾਉਣ ਲਈ ਕਿਮ ਜੋਂਗ ਨੇ ਕੀਤੀ ਮੀਟਿੰਗ
ਉੱਤਰੀ ਕੋਰੀਆ ਦੇ ਤਾਣਾ ਸ਼ਾਹ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਫ਼ੌਜ ਨਾਲ ਇਕ ਮੀਟਿੰਗ ਕੀਤੀ ਹੈ।
ਸਿਓਲ, 24 ਮਈ : ਉੱਤਰੀ ਕੋਰੀਆ ਦੇ ਤਾਣਾ ਸ਼ਾਹ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਫ਼ੌਜ ਨਾਲ ਇਕ ਮੀਟਿੰਗ ਕੀਤੀ ਹੈ। ਉੱਤਰੀ ਕੋਰੀਆ ਅਪਣੀ ਪਰਮਾਣੂ ਸਮਰੱਥਾ ਵਧਾਉਣ ਵਿਚ ਲਗਿਆ ਹੋਇਆ ਹੈ। ਇਸ ਬਾਰੇ 'ਚ ਨਵੀਂ ਪਾਲਿਸੀ ਨੂੰ ਲੈ ਕੇ ਵਿਚਾਰ ਚੱਲ ਰਿਹਾ ਹੈ। ਉੱਤਰੀ ਕੋਰਿਆ ਦੀ ਸਟੇਟ ਏਜੰਸੀ ਕੇ ਸੀ ਐਨ ਏ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ ਹੈ।
ਰੀਪੋਰਟ 'ਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਅਪਣੀ ਪਰਮਾਣੂ ਸਮਰੱਥਾ ਵਧਾਉਣ ਉੱਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਪਰਮਾਣੂ ਉੱਤੇ ਵਿਚਾਰ ਚੱਲ ਰਿਹਾ ਹੈ । ਰੀਪੋਰਟ 'ਚ ਲਿਖਿਆ ਹੈ ਕਿ ਮੀਟਿੰਗ 'ਚ ਕੁੱਝ ਮਹੱਤਵਪੂਰਨ ਗੱਲਾਂ ਉੱਤੇ ਚਰਚਾ ਹੋਈ ਹੈ। ਇਸ ਵਿਚ ਕੋਰੀਅਨ ਪੀਪਲਜ਼ ਆਰਮੀ ਦੀ ਸ਼ਕਤੀ ਵਧਾਉਣ ਨੂੰ ਲੈ ਕੇ ਵੀ ਚਰਚਾ ਕੀਤੀ ਗਈ ।
ਕੇ ਸੀ ਐਨ ਏ ਦੀ ਰੀਪੋਰਟ ਮੁਤਾਬਕ ਸੈਂਟਰਲ ਮਿਲਟਰੀ ਕਮਿਸ਼ਨ ਦੀ ਬੈਠਕ 'ਚ ਇਸ ਗੱਲ ਉੱਤੇ ਵੀ ਚਰਚਾ ਹੋਈ ਕਿ ਹਥਿਆਰਬੰਦ ਫੋਰਸ ਨੂੰ ਕਿਸੇ ਵੀ ਅਪਰੇਸ਼ਨ ਲਈ ਹਾਈ ਅਲਰਟ ਉੱਤੇ ਰਖਿਆ ਜਾਵੇ। ਕਿਮ ਜੋਂਗ ਦੇ ਕਰੀਬ 3 ਹਫ਼ਤਿਆਂ ਤਕ ਗ਼ਾਇਬ ਰਹਿਣ ਦੇ ਬਾਅਦ ਇਹ ਪਹਿਲੀ ਮੀਟਿੰਗ ਹੋਵੇਗੀ। ਅਪ੍ਰੈਲ ਮਹੀਨੇ ਵਿਚ ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਕਈ ਤਰਾਂ ਦੀ ਅਫ਼ਵਾਹ ਉੱਡੀਆਂ ਸਨ।
ਉਹ ਅਪਣੇ ਦਾਦੇ ਦੀ ਜਨਮ ਜਯੰਤੀ ਦੇ ਮੌਕੇ ਉੱਤੇ ਹੋਣ ਵਾਲੀ ਸੈਲੀਬਰੇਸ਼ਨ ਵਿਚੋਂ ਵੀ ਗ਼ਾਇਬ ਰਹੇ ਸਨ। ਇਸ ਦੇ ਬਾਅਦ ਹਫ਼ਤਿਆਂ ਤਕ ਉਨ੍ਹਾਂ ਦਾ ਪਤਾ ਨਹੀਂ ਚੱਲਿਆ। ਇਸ 'ਚ ਕਿਮ ਦੀ ਹਾਰਟ ਸਰਜਰੀ ਨੂੰ ਲੈ ਕੇ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਤਕ ਮੀਡੀਆ 'ਚ ਆਈਆਂ ਸਨ। ਉੱਤਰੀ ਕੋਰੀਆ ਦੇ ਨਿਊਕਲੀਅਰ ਡਿਸਕਸ਼ਨ ਦੀ ਰੀਪੋਰਟ ਉਸ ਵਕਤ ਆਈ ਹੈ। ਜਦੋਂ ਸ਼ੁਕਰਵਾਰ ਨੂੰ ਵਾਸ਼ਿੰਗਟਨ ਪੋਸਟ ਨੇ ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦੀ ਇਕ ਬੈਠਕ ਦੀ ਜਾਣਕਾਰੀ ਦਿਤੀ । ਦਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ 1992 ਦੇ ਬਾਅਦ ਅਮਰੀਕਾ ਨੇ ਪਰਮਾਣੂ ਪ੍ਰੀਖਿਆ ਉੱਤੇ ਚਰਚਾ ਕੀਤੀ ।ਇਸ ਵਿਚ ਰੂਸ ਅਤੇ ਚੀਨ ਲਈ ਖ਼ਤਰੇ ਦੀ ਗੱਲ ਦੱਸੀ ਜਾ ਰਹੀ ਹੈ। (ਏਜੰਸੀ)