ਭ੍ਰਿਸ਼ਟਾਚਾਰ ਦੇ ਮੁਕੱਦਮੇ 'ਚ ਨੇਤਨਯਾਹੂ ਅਦਾਲਤ 'ਚ ਹੋਣਗੇ ਪੇਸ਼
ਹਾਲ ਹੀ ਵਿਚ ਅਹੁਦਾ ਸੰਭਾਲਣ ਵਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਵਿਰੁਧ ..........
ਯੇਰੂਸ਼ਲਮ, 24 ਮਈ : ਹਾਲ ਹੀ ਵਿਚ ਅਹੁਦਾ ਸੰਭਾਲਣ ਵਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਵਿਰੁਧ ਐਤਵਾਰ ਨੂੰ ਭ੍ਰਿਸ਼ਟਾਚਾਰ ਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਰਹੀ ਹੈ। ਇਹ ਇਜ਼ਰਾਈਲ ਵਿਚ ਅਹੁਦੇ 'ਤੇ ਮੌਜੂਦ ਕਿਸੇ ਵੀ ਪ੍ਰਧਾਨ ਮੰਤਰੀ ਦੇ ਵਿਰੁਧ ਪਹਿਲੀ ਅਪਰਾਧਿਕ ਕਾਰਵਾਈ ਹੋਵੇਗੀ। ਨੇਤਨਯਾਹੂ ਯੇਰੂਸ਼ਲਮ ਦੀ ਅਦਾਲਤ ਵਿਚ ਮੁਕੱਦਮੇ ਦੀ ਸ਼ੁਰੂਆਤੀ ਸੁਣਵਾਈ ਵਿਚ ਮੌਜੂਦ ਹੋਣਗੇ। ਉਹਨਾਂ 'ਤੇ ਧੋਖਾਧੜੀ, ਵਿਸ਼ਵਾਸ ਭੰਗ ਅਤੇ ਰਿਸ਼ਵਤ ਲੈਣ ਦੇ ਤਿੰਨ ਵੱਖ-ਵੱਖ ਮਾਮਲੇ ਹਨ।
ਲੰਬੇ ਰਾਜਨੀਤਕ ਗਤੀਰੋਧ ਦੇ ਬਾਅਦ ਅਹੁਦਾ ਸੰਭਾਲਣ ਵਾਲੇ ਨੇਤਨਯਾਹੂ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਮੀਡੀਆ ਅਤੇ ਕਾਨੂੰਨੀ ਏਜੰਸੀਆਂ ਦੀ ਸ਼ਰਾਰਤ ਕਹਿ ਕੇ ਖਾਰਿਜ਼ ਕੀਤਾ ਹੈ। ਨੇਤਨਯਾਹੂ ਅਤੇ ਉਹਨਾਂ ਦੇ ਸਾਥੀਆਂ ਨੇ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਣਾਲੀ 'ਤੇ ਮਹੀਨਿਆਂ ਤਕ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹਨਾਂ 'ਤੇ ਦੋਸ਼ ਲਗਾਏ ਜਾਣ ਨਾਲ ਦੇਸ਼ ਵਿਚ ਫੁੱਟ ਪਈ ਹੈ। ਉੱਧਰ ਪੁਲਿਸ ਨੂੰ ਪੂਰਬੀ ਯੇਰੂਸ਼ਲਮ ਦੀ ਜ਼ਿਲ੍ਹਾ ਅਦਾਲਤ ਦੇ ਨੇੜੇ ਪ੍ਰਧਾਨ ਮੰਤਰੀ ਦੇ ਸਮਰਥਨ ਅਤੇ ਵਿਰੋਧ ਵਿਚ ਪ੍ਰਦਰਸ਼ਨ ਹੋਣ ਦੀ ਪੂਰੀ ਆਸ ਹੈ।
(ਪੀਟੀਆਈ)