ਚੀਨ ਵਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿਰੋਧ 'ਚ ਲੋਕਾਂ ਨੇ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

, ਪੁਲਿਸ ਨੇ ਦਾਗ਼ੇ ਅੱਥਰੂ ਗੈਸ ਦੇ ਗੋਲੇ

file Photo

ਹਾਂਗ ਕਾਂਗ, 24 ਮਈ : ਹਾਂਗ ਕਾਂਗ ਪੁਲਿਸ ਨੇ ਸੈਂਕੜੇ ਲੋਕਾਂ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੇ ਛੱਪੜ ਸੁੱਟੇ ਜੋ ਚੀਨ ਵਲੋਂ ਸ਼ਹਿਰ ਲਈ ਪ੍ਰਸਤਾਵਿਤ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿਰੁਧ ਸੜਕਾਂ 'ਤੇ ਉਤਰ ਆਏ ਸਨ। ਹਾਂਗ ਕਾਂਗ ਵਿਚ ਲੋਕਤੰਤਰ ਦੇ ਹਮਾਇਤੀਆਂ ਨੇ ਪਿਛਲੇ ਹਫ਼ਤੇ ਚੀਨ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ ਹੈ। ਪ੍ਰਸਤਾਵਿਤ ਬਿੱਲ, ਜਿਸ ਨੂੰ ਸ਼ੁਕਰਵਾਰ ਨੂੰ ਚੀਨੀ ਨੈਸ਼ਨਲ ਪਾਰਲੀਮੈਂਟ ਦੇ ਸੈਸ਼ਨ ਦੇ ਪਹਿਲੇ ਦਿਨ ਸੌਂਪਿਆ ਗਿਆ ਸੀ, ਦਾ ਉਦੇਸ਼ ਵੱਖਵਾਦੀਆਂ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਰੋਕਣ ਦੇ ਨਾਲ ਨਾਲ ਅਰਧ-ਖੁਦਮੁਖਤਿਆਰੀ ਖੇਤਰ ਵਿਚ ਵਿਦੇਸ਼ੀ ਦਖ਼ਲ ਅੰਦਾਜ਼ੀ ਨੂੰ ਰੋਕਣਾ ਹੈ। ਆਲੋਚਕਾਂ ਨੇ ਇਸ ਨੂੰ “ਇਕ ਦੇਸ਼, ਦੋ ਪ੍ਰਣਾਲੀਆਂ'' ਦੇ ਢਾਂਚੇ ਦੇ ਵਿਰੁਧ ਕਿਹਾ ਹੈ ਜੋ ਸ਼ਹਿਰ ਨੂੰ ਆਜ਼ਾਦੀ ਦਿੰਦੇ ਹਨ ਜੋ ਚੀਨੀ ਖੇਤਰ ਦੇ ਲੋਕਾਂ ਕੋਲ ਨਹੀਂ ਹੈ।

ਐਤਵਾਰ ਦੁਪਹਿਰ ਕਾਲੇ ਕਪੜੇ ਪਹਿਨੇ ਪ੍ਰਦਰਸ਼ਨਕਾਰੀ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ 'ਚ ਮਸ਼ਹੂਰ “ਸ਼ਾਪਿੰਗ ਡਿਸਟ੍ਰਿਕਟ ਕਾਜਵੇਅ ਬੇ'' ਵਿਖੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ “ਹਾਂਗ ਕਾਂਗ ਨਾਲ ਖੜ੍ਹੇ ਹੋਵੋ'', “ਹਾਂਗ ਕਾਂਗ ਨੂੰ ਆਜ਼ਾਦ ਕਰੋ'' ਅਤੇ “ਸਾਡੇ ਯੁੱਗ ਦੀ ਕ੍ਰਾਂਤੀ'' ਵਰਗੇ ਨਾਅਰੇ ਲਗਾਏ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਣ ਦੀ ਚੇਤਾਵਨੀ ਦਿੰਦੇ ਹੋਏ ਨੀਲੇ ਝੰਡੇ ਦਿਖਾਏ ਅਤੇ ਬਾਅਦ ਵਿਚ ਕਈ ਅੱਥਰੂ ਗੈਸ ਦੇ ਗੋਲੇ ਸੁੱਟੇ। ਬਾਅਦ ਵਿਚ ਉਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀ ਬੌਛਾਰਾਂ ਵੀ ਕੀਤੀ। ਪੁਲਿਸ ਨੇ ਫੇਸਬੁੱਕ 'ਤੇ ਇਕ ਪੋਸਟ ਵਿਚ ਕਿਹਾ ਹੈ ਕਿ ਘੱਟੋ ਘੱਟ 120 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ਿਆਦਾਤਰ ਲੋਕਾਂ 'ਤੇ ਗ਼ੈਰ ਕਾਨੂੰਨੀ ਇਕੱਠ ਕਰਨ ਦੇ ਦੋਸ਼ ਲਗਾਏ ਗਏ ਹਨ। (ਪੀਟੀਆਈ)

ਚੀਨ ਨੇ ਹਾਂਗ ਕਾਂਗ ਨਾਲ ਧੋਖਾ ਕੀਤਾ: ਬ੍ਰਿਟਿਸ਼ ਰਾਜਪਾਲ
ਹਾਂਗ ਕਾਂਗ, 24 ਮਈ : ਹਾਂਗ ਕਾਂਗ ਦੇ ਆਖ਼ਰੀ ਬ੍ਰਿਟਿਸ਼ ਰਾਜਪਾਲ ਨੇ ਕਿਹਾ ਹੈ ਕਿ ਚੀਨ ਨੇ ਅਰਧ-ਖੁਦਮੁਖਤਿਆਰੀ ਖੇਤਰ 'ਤੇ ਅਪਣੇ ਕੰਟਰੋਲ ਸਖ਼ਤ ਕਰ ਕੇ ਉਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਵਾਅਦਾ ਕੀਤਾ ਸੀ ਕਿ ਹਾਂਗ ਕਾਂਗ ਵਿਚ ਉਹ ਆਜ਼ਾਦੀ ਰਹੇਗੀ, ਜੋ ਚੀਨੀ ਮੁੱਖ ਭੂਮੀ ਨੂੰ ਨਹੀਂ ਦਿਤੀ ਗਈ ਹੈ। ਹਾਂਗ ਕਾਂਗ ਦੇ ਆਖ਼ਰੀ ਬ੍ਰਿਟਿਸ਼ ਰਾਜਪਾਲ ਕ੍ਰਿਸ ਪੈਟਨ ਨੇ ਟਾਈਮਜ਼ ਆਫ ਲੰਡਨ ਦੇ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਕਿਹਾ, “''ਅਸੀਂ ਇਕ ਨਵੀਂ ਚੀਨੀ ਤਾਨਾਸ਼ਾਹੀ ਦੇ ਦੇਖ ਰਹੇ ਹਾਂ।'' ਉਸਨੇ ਕਿਹਾ, “ਮੈਨੂੰ ਲਗਦਾ ਹੈ ਕਿ ਹਾਂਗ ਕਾਂਗ ਦੇ ਲੋਕਾਂ ਨੂੰ ਚੀਨ ਨੇ ਧੋਖਾ ਦਿਤਾ ਹੈ, ਜੋ ਇਕ ਵਾਰ ਫਿਰ ਇਹ ਸਾਬਤ ਕਰਦਾ ਹੈ ਕਿ ਤੁਸੀਂ ਉਨ੍ਹਾਂ 'ਤੇ ਹੋਰ ਭਰੋਸਾ ਨਹੀਂ ਕਰ ਸਕਦੇ।'

ਉਸਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੂੰ “ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੋ ਅਸੀਂ ਦੇਖ ਰਹੇ ਹਾਂ, ਉਹ ਸੰਯੁਕਤ ਐਲਾਨਨਾਮੇ ਦੀ ਪੂਰੀ ਤਬਾਹੀ ਹੈ।'' ਇਹ ਐਲਾਨਨਾਮਾ ਇਕ ਜਾਇਜ਼ ਦਸਤਾਵੇਜ਼ ਹੈ ਜਿਸ ਦੇ ਤਹਿਤ ਸਾਬਕਾ ਬ੍ਰਿਟਿਸ਼ ਉਪਨਿਵੇਸ਼ਾਂ ਨੂੰ ਚੀਨ ਨੂੰ 1997 ਵਿਚ 'ਇਕ ਦੇਸ਼, ਦੋ ਪ੍ਰਣਾਲੀਆਂ' ਦੇ ਢਾਂਚੇ ਦੇ ਤਹਿਤ ਚੀਨ ਵਾਪਸ ਕਰ ਦਿਤਾ ਗਿਆ ਸੀ। ਇਹ ਹਾਂਗ ਕਾਂਗ ਨੂੰ ਪਛਮੀ ਸ਼ੈਲੀ ਦੀ ਆਜ਼ਾਦੀ ਅਤੇ 2047 ਤਕ ਅਪਣੀ ਕਾਨੂੰਨੀ ਪ੍ਰਣਾਲੀ ਪ੍ਰਦਾਨ ਕਰਦਾ ਹੈ। ਪਰ ਅਧਿਕਾਰੀਆਂ ਵਲੋਂ ਸ਼ਹਿਰ ਵਿਚ ਲੋਕਤੰਤਰ ਦੇ ਸਮਰਥਨ ਵਿਚ ਕੀਤੇ ਗਏ ਪ੍ਰਦਰਸ਼ਨਾਂ ਨੂੰ ਵਿਆਪਕ ਰੂਪ ਵਿਚ ਦਬਾਉਣ ਤੋਂ ਬਾਅਦ ਕਈਆਂ ਨੂੰ ਡਰ ਸੀ ਕਿ ਚੀਨ ਹਾਂਗਕਾਂਗ ਦੀ ਆਜ਼ਾਦੀ ਖੋਹ ਰਿਹਾ ਹੈ। ਉਸਨੇ ਕਿਹਾ ਚੀਨ ਨੂੰ ਰੋਕ ਜਾਣ ਦੀ ਜ਼ਰੂਰਤ ਹੈ ਨਹੀਂ ਤਾਂ ਦੁਨੀਆਂ 'ਚ ਸੁਰੱਖਿਆ ਘੱਟ ਹੋ ਜਾਵੇਗੀ। (ਪੀਟੀਆਈ)