ਅਮਰੀਕਾ ਤੋਂ ਮੰਦਭਾਗੀ ਖ਼ਬਰ ਆਈ ਸਾਹਮਣੇ, 18 ਬੱਚਿਆਂ ਸਮੇਤ 21 ਲੋਕਾਂ ਦੀ ਗਈ ਜਾਨ, ਜਾਣੋ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਜੋਅ ਬਿਡੇਨ ਨੇ ਸ਼ੋਕ ਜਿਤਾਉਂਦੇ ਹੋਏ 28 ਮਈ ਤੱਕ ਅਮਰੀਕੀ ਰਾਸ਼ਟਰੀ ਝੰਡਾ ਅੱਧਾ ਝੁਕਾਉਣ ਦਾ ਦਿੱਤਾ ਆਦੇਸ਼

The unfortunate news came from America

 

ਟੈਕਸਾਸ :ਅਮਰੀਕਾ ਦੇ ਟੈਕਸਾਸ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ (The unfortunate news came from America) ਸਾਹਮਣੇ ਆਈ ਹੈ। ਦੱਖਣੀ ਟੈਕਸਾਸ ਦੇ ਰਾਅਬ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ  ਹੋਈ। ਇਸ ਗੋਲੀਬਾਰੀ ਵਿਚ 18 ਬੱਚਿਆਂ  ਸਮੇਤ 3 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਗੋਲੀ ਚਲਾਉਣ ਵਾਲੇ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਸ਼ੂਟਰ ਮਾਰਿਆ ਗਿਆ ਹੈ। ਇਹ ਜਾਣਕਾਰੀ ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਦਿੱਤੀ ਹੈ। ਗਵਰਨਰ ਨੇ ਇਸ ਘਟਨਾ ਨੂੰ ਟੈਕਸਾਸ ਦੇ ਇਤਿਹਾਸ ਦੀ ਸਭ ਤੋਂ (The unfortunate news came from America) ਵੱਡੀ ਗੋਲੀਬਾਰੀ ਦੱਸਿਆ।

 

 

ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਟੈਕਸਾਸ ਸਟੇਟ ਦੇ ਗਵਰਨਰ ਗਰਿਗ ਐਬਟ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ (The unfortunate news came from America) ਨਿੰਦਾ ਕੀਤੀ ਹੈ। 

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਘਟਨਾ 'ਤੇ ਦੁੱਖ ਜਿਤਾਉਂਦਿਆਂ ਕਿਹਾ ਕਿ ਰਾਬ ਐਲੀਮੈਂਟਰੀ ਸਕੂਲ ਦੀ ਘਟਨਾ ਕਾਫ਼ੀ ਦੁਖ਼ਦ ਹੈ। ਰਾਬ ਐਲੀਮੈਂਟਰੀ ਸਕੂਲ 'ਚ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਦੇ ਸਨਮਾਨ 'ਚ ਸਾਰੀ ਫ਼ੌਜ ਅਤੇ ਨੌਸੇਨਾ ਦੇ ਜਹਾਜ਼ਾਂ, ਸਟੇਸ਼ਨਾਂ ਸਮੇਤ ਵਿਦੇਸ਼ਾਂ 'ਚ ਸਾਰੀਆਂ ਅਮਰੀਕੀ ਅੰਬੈਸੀਆਂ ਅਤੇ ਹੋਰ ਦਫ਼ਤਰਾਂ 'ਚ 28 ਮਈ ਤੱਕ ਸੂਰਜ ਛੁਪਣ ਤੱਕ ਝੰਡਾ ਅੱਧਾ ਝੁਕਿਆ ਰਹੇਗਾ। ਉੱਥੇ ਹੀ ਬਾਈਡੇਨ ਨੇ ਟੈਕਸਾਸ ਦੇ ਗਵਰਨਰ ਗਰੇਨ ਐਬਾਟ ਨਾਲ ਗੱਲਬਾਤ ਕੀਤੀ ਤਾਂ ਸਕੂਲ 'ਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ (The unfortunate news came from America)  ਮਦਦ ਕੀਤੀ ਜਾ ਸਕੇ।