UK News : ਕੈਨੇਡਾ ਵਾਂਗ UK ਤੋਂ ਭਾਰਤੀਆਂ ਦਾ ਮੋਹਭੰਗ, ਹੈਰਾਨੀਜਨਕ ਅੰਕੜੇ ਆਏ ਸਾਹਮਣੇ
UK News : ਪ੍ਰਵਾਸ ’ਚ ਆਈ 4,31,000 ਦੀ ਗਿਰਾਵਟ
Indians are disillusioned with the UK like Canada, surprising statistics revealed Latest News in Punjabi : ਲੰਡਨ : ਬ੍ਰਿਟੇਨ ਤੋਂ ਭਾਰਤੀਆਂ ਦਾ ਮੋਹਭੰਗ ਹੁੰਦਾ ਜਾ ਰਿਹਾ ਹੈ। ਬ੍ਰਿਟੇਨ ਨੇ ਦੇਸ਼ ਦੇ ਪ੍ਰਵਾਸ ਵਿਚ ਗਿਰਾਵਟ ਦਰਜ ਕੀਤੀ ਹੈ, ਜਿਸ ਅਨੁਸਾਰ ਪਿਛਲੇ ਸਾਲ ਦੇਸ਼ ਛੱਡਣ ਵਾਲੇ ਵਿਦੇਸ਼ੀਆਂ ਦਾ ਸੱਭ ਤੋਂ ਵੱਡਾ ਸਮੂਹ ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ਦਾ ਸੀ। ਅਜਿਹਾ ਹੋਣ ਦੇ ਪਿੱਛੇ ਦੀ ਵਜ੍ਹਾ ਬ੍ਰਿਟੇਨ ਦੀਆਂ ਸਖ਼ਤ ਵੀਜ਼ਾ ਅਤੇ ਇਮੀਗ੍ਰੇਸ਼ਨ ਨੀਤੀਆਂ ਰਹੀਆਂ, ਜਿਨ੍ਹਾਂ ਦਾ ਪ੍ਰਭਾਵ ਵੀਰਵਾਰ ਨੂੰ ਜਾਰੀ ਕੀਤੇ ਗਏ ਦੇਸ਼ ਦੇ ਤਾਜ਼ਾ ਪ੍ਰਵਾਸ ਅੰਕੜਿਆਂ ਵਿਚ ਪ੍ਰਤੀਬਿੰਬਤ ਹੋਇਆ।
ਆਫ਼ਿਸ ਫ਼ਾਰ ਨੈਸ਼ਨਲ ਸਟੈਟਿਸਟਿਕਸ (ONS) ਦੇ 2024 ਦੇ ਵਿਸ਼ਲੇਸ਼ਣ ਅਨੁਸਾਰ ਪੜਾਈ ਦੇ ਉਦੇਸ਼ ਨਾਲ ਆਏ ਲਗਭਗ 37,000 ਭਾਰਤੀ, ਕੰਮਕਾਜੀ ਕਾਰਨਾਂ ਕਰ ਕੇ ਆਏ 18,000 ਲੋਕ ਤੇ ਹੋਰ ਅਣਪਛਾਤੇ ਕਾਰਨਾਂ ਕਰ ਕੇ ਆਏ 3,000 ਲੋਕ ਪ੍ਰਵਾਸ ਰੁਝਾਨ ਦੀ ਅਗਵਾਈ ਕਰਨ ’ਚ ਸੱਭ ਤੋਂ ਅੱਗੇ ਹਨ।
ਉਸ ਤੋਂ ਬਾਅਦ ਚੀਨੀ ਵਿਦਿਆਰਥੀ ਅਤੇ ਕਾਮੇ (45,000) ਆਉਂਦੇ ਹਨ। ਨਾਈਜੀਰੀਅਨ (16,000), ਪਾਕਿਸਤਾਨੀ (12,000) ਅਤੇ ਅਮਰੀਕੀ (8,000) ਵੀ ਚੋਟੀ ਦੀਆਂ ਪੰਜ ਇਮੀਗ੍ਰੇਸ਼ਨ ਕੌਮੀਅਤਾਂ ਵਿਚ ਸ਼ਾਮਲ ਸਨ ਅਤੇ ਨਤੀਜੇ ਵਜੋਂ ਕੁੱਲ ਸ਼ੁੱਧ ਪ੍ਰਵਾਸ ਵਿਚ 4,31,000 ਦੀ ਗਿਰਾਵਟ ਆਈ ਜੋ ਪਿਛਲੇ ਸਾਲ ਨਾਲੋਂ ਲਗਭਗ ਅੱਧੀ ਹੈ।
ਯੂ.ਕੇ ਹੋਮ ਆਫ਼ਿਸ ਦੇ ਅੰਕੜਿਆਂ ਦੇ ਆਧਾਰ 'ਤੇ ਓਐਨਐਸ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ, ‘ਪ੍ਰਵਾਸ ਕਰਨ ਵਾਲੇ ਲੋਕਾਂ ਵਿਚੋਂ ਭਾਰਤੀ ਸੱਭ ਤੋਂ ਵੱਧ ਆਮ ਸਨ।’ ਓਐਨਐਸ ਵਿਖੇ ਆਬਾਦੀ ਅੰਕੜਿਆਂ ਦੀ ਡਾਇਰੈਕਟਰ ਮੈਰੀ ਗ੍ਰੈਗਰੀ ਨੇ ਕਿਹਾ ਕਿ ਇਹ ਗਿਰਾਵਟ ਮੁੱਖ ਤੌਰ 'ਤੇ ਯੂ.ਕੇ ਵਿਚ ਕੰਮ ਕਰਨ ਅਤੇ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਕਾਰਨ ਹੈ।
ਉਨ੍ਹਾਂ ਨੇ ਕਿਹਾ,‘ਦਸੰਬਰ 2024 ਤਕ 12 ਮਹੀਨਿਆਂ ਵਿਚ ਇਮੀਗ੍ਰੇਸ਼ਨ ਵਿਚ ਵਾਧਾ ਵੀ ਹੋਇਆ, ਖ਼ਾਸ ਕਰ ਕੇ ਉਦੋਂ ਜਦੋਂ ਉਹ ਸਟੱਡੀ ਵੀਜ਼ਾ 'ਤੇ ਉਸ ਸਮੇਂ ਆਏ ਸਨ ਜਦੋਂ ਮਹਾਂਮਾਰੀ ਕਾਰਨ ਯੂ.ਕੇ ਵਿਚ ਯਾਤਰਾ ਪਾਬੰਦੀਆਂ ਨੂੰ ਢਿੱਲਾ ਕਰ ਦਿਤਾ ਗਿਆ ਸੀ।’ ਯੂ.ਕੇ ਸਰਕਾਰ ਨੇ ਕੁੱਲ ਇਮੀਗ੍ਰੇਸ਼ਨ ਵਿਚ ਗਿਰਾਵਟ ਦੀ ਪ੍ਰਸ਼ੰਸਾ ਕੀਤੀ। ਇਹ ਇਕ ਅਜਿਹਾ ਮੁੱਦਾ ਹੈ ਜੋ ਵੱਧਦੇ ਅੰਕੜਿਆਂ ਅਤੇ ਹਾਲੀਆ ਚੋਣਾਂ ਵਿਚ ਸੱਜੇ-ਪੱਖੀ ਇਮੀਗ੍ਰੇਸ਼ਨ ਵਿਰੋਧੀ ਲੇਬਰ ਪਾਰਟੀ ਦੇ ਮਹੱਤਵਪੂਰਨ ਲਾਭਾਂ ਵਿਚਕਾਰ ਰਾਜਨੀਤਿਕ ਏਜੰਡੇ 'ਤੇ ਹਾਵੀ ਰਿਹਾ ਹੈ।
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਵਿਚ ਕਿਹਾ, ‘ਕੰਜ਼ਰਵੇਟਿਵ ਸ਼ਾਸਨ ਦੌਰਾਨ ਸ਼ੁੱਧ ਇਮੀਗ੍ਰੇਸ਼ਨ ਲਗਭਗ 10 ਲੱਖ ਤਕ ਪਹੁੰਚ ਗਿਆ ਸੀ, ਜੋ ਕਿ ਬਰਮਿੰਘਮ ਦੀ ਆਬਾਦੀ ਦੇ ਬਰਾਬਰ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਇਸ ਤੋਂ ਪ੍ਰੇਸ਼ਾਨ ਹੋ ਅਤੇ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੈਂ ਇਸ ਨੂੰ ਬਦਲ ਦਿਆਂਗਾ। ਅੱਜ ਦੇ ਅੰਕੜੇ ਦਰਸਾਉਂਦੇ ਹਨ ਕਿ ਅਸੀਂ ਪਿਛਲੇ ਸਾਲ ਸ਼ੁੱਧ ਇਮੀਗ੍ਰੇਸ਼ਨ ਲਗਭਗ ਅੱਧਾ ਕਰ ਦਿਤਾ ਹੈ।