ਮੈਕਸੀਕੋ : ਗੋਲੀਬਾਰੀ 'ਚ 14 ਲੋਕਾਂ ਦੀ ਮੌਤ
ਮੈਕਸੀਕੋ 'ਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਲਈ ਉੱਤਰੀ ਸ਼ਹਿਰ ਜੁਆਰੇਜ 'ਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿਚ ਅੱਜ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ...
ਮੈਕਸੀਕੋ ਸਿਟੀ : ਮੈਕਸੀਕੋ 'ਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਲਈ ਉੱਤਰੀ ਸ਼ਹਿਰ ਜੁਆਰੇਜ 'ਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿਚ ਅੱਜ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਇਕ ਹਮਲਾ ਸ਼ਹਿਰ ਦੇ ਦਖਣੀ ਹਿੱਸੇ 'ਚ ਹੋਇਆ, ਜਿਥੇ ਮੈਕਸੀਕੋ ਅਤੇ ਦਖਣੀ ਕੋਰੀਆ ਦੇ ਵਿਚਕਾਰ ਫ਼ੁਟਬਾਲ ਵਿਸ਼ਵ ਕੱਪ ਦਾ ਮੈਚ ਵੇਖ ਰਹੇ 8 ਲੋਕਾਂ 'ਤੇ ਬੰਦੂਕਧਾਰੀਆਂ ਨੇ ਗੋਲੀਆਂ ਚਲਾ ਦਿਤੀਆਂ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ।
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਨੇੜੇ ਦੇ ਇਕ ਇਲਾਕੇ 'ਚ ਇਕ ਸੈਲੂਨ 'ਚ ਫ਼ੁਟਬਾਲ ਦਾ ਮੈਚ ਵੇਖ ਰਹੇ 5 ਲੋਕਾਂ ਦੀ ਇਕ ਸੰਗਠਨ ਨੇ ਹਤਿਆ ਕਰ ਦਿਤੀ। ਇਸ ਤੋਂ ਪਹਿਲਾਂ ਤੜਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਇਕ ਪਾਰਟੀ 'ਚੋਂ ਤਿੰਨ ਹੋਰ ਲੋਕਾਂ ਨੂੰ ਲੈ ਜਾਇਆ ਗਿਆ ਅਤੇ ਉਨ੍ਹਾਂ ਦਾ ਕਤਲ ਕਰ ਦਿਤਾ ਗਿਆ। ਸ਼ਹਿਰ ਵਿਚ ਜੂਨ 'ਚ ਹੁਣ ਤਕ 128 ਲੋਕਾਂ ਦਾ ਕਤਲ ਹੋ ਚੁੱਕਾ ਹੈ। (ਪੀਟੀਆਈ)