ਹਾਂਗਕਾਂਗ ਦੀ ਫ਼ਲਾਈਟ ਦਾ ਫਟਿਆ ਟਾਇਰ, ਕਰਵਾਈ ਐਮਰਜੈਂਸੀ ਲੈਂਡਿੰਗ

ਏਜੰਸੀ

ਖ਼ਬਰਾਂ, ਕੌਮਾਂਤਰੀ

11 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ 

representational Image

ਹਾਂਗਕਾਂਗ ਦੀ ਏਅਰਲਾਈਨ ਕੈਥੇ ਪੈਸੀਫਿਕ ਫ਼ਲਾਈਟ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਤਕਨੀਕੀ ਖਰਾਬੀ ਕਾਰਨ ਇਸ ਫ਼ਲਾਈਟ ਨੂੰ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਰੋਕ ਦਿਤਾ ਗਿਆ ਸੀ। ਐਮਰਜੈਂਸੀ ਨਿਕਾਸੀ ਦੌਰਾਨ 11 ਯਾਤਰੀ ਜ਼ਖ਼ਮੀ ਹੋ ਗਏ। ਏਅਰਲਾਈਨ ਨੇ ਕਿਹਾ ਕਿ ਹਾਂਗਕਾਂਗ ਤੋਂ ਲਾਸ ਏਂਜਲਸ ਜਾ ਰਹੀ ਫ਼ਲਾਈਟ CX880 ਤਕਨੀਕੀ ਖਰਾਬੀ ਦੇ ਚਲਦੇ ਚਾਲਕ ਦਲ ਨੂੰ ਉਡਾਣ ਰੱਦ ਕਰਨੀ ਪਈ। ਫਲਾਈਟ 'ਚ 17 ਕਰੂ ਮੈਂਬਰ ਅਤੇ 293 ਯਾਤਰੀ ਸਵਾਰ ਸਨ।

ਇਹ ਵੀ ਪੜ੍ਹੋ:  ਹਰਿਆਣਾ 'ਚ PGT ਉਮੀਦਵਾਰਾਂ ਨੂੰ HPSC ਦਾ ਝਟਕਾ, ਨਵੇਂ ਸਿਰੇ ਤੋਂ ਦੇਣੀਆਂ ਪੈਣਗੀਆਂ ਅਰਜ਼ੀਆਂ 

ਮੀਡੀਆ ਰਿਪੋਰਟਾਂ ਮੁਤਾਬਕ ਕੈਥੇ ਏਅਰਲਾਈਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, "ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਸੱਟਾਂ ਗੇਟ 'ਤੇ ਨਿਕਾਸੀ ਦੌਰਾਨ ਲੱਗਿਆਂ ਹਨ। ਯਾਤਰੀਆਂ ਨੂੰ ਜਹਾਜ਼ 'ਚੋਂ ਬਾਹਰ ਕੱਢਣ ਲਈ ਪੰਜ ਬਚਣ ਵਾਲੀਆਂ ਸਲਾਈਡਾਂ ਦੀ ਵਰਤੋਂ ਕੀਤੀ ਗਈ। ਹਸਪਤਾਲਾਂ 'ਚ ਇਲਾਜ ਲਈ ਦਾਖ਼ਲ 11 ਯਾਤਰੀਆਂ 'ਚੋਂ 9 ਨੂੰ ਛੁੱਟੀ ਦੇ ਦਿਤੀ ਗਈ ਹੈ। ਸਾਡੇ ਭਾਈਵਾਲ ਹਸਪਤਾਲ ਵਿਚ ਦਾਖ਼ਲ ਹੋਰ ਦੋ ਯਾਤਰੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣਗੇ।"

ਇਹ ਵੀ ਪੜ੍ਹੋ: ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ, ਸੜਕ ਕਿਨਾਰੇ ਖੜੇ ਵਿਅਕਤੀ ਦੀ ਮੌਤ

ਹਾਂਗਕਾਂਗ ਪੁਲਿਸ ਨੇ ਦਸਿਆ ਕਿ ਜਹਾਜ਼ ਦਾ ਇਕ ਟਾਇਰ ਬੇਹੱਦ ਗਰਮ ਹੋ ਗਿਆ ਸੀ, ਜਿਸ ਕਾਰਨ ਇਹ ਫਟ ਗਿਆ। ਅਜਿਹੇ 'ਚ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿਤਾ ਗਿਆ। ਇਸ ਦੌਰਾਨ ਜਹਾਜ਼ ਤੋਂ ਹੇਠਾਂ ਉਤਰਦੇ ਸਮੇਂ ਕੁਝ ਯਾਤਰੀ ਜ਼ਖ਼ਮੀ ਹੋ ਗਏ। ਕੈਥੇ ਏਅਰਲਾਈਨ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ। ਏਅਰਲਾਈਨ ਨੇ ਸਹਿਮਤੀ ਪ੍ਰਗਟਾਈ ਕਿ ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਸੀ। ਇਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜ਼ਿੰਮੇਵਾਰੀ ਵੀ ਏਅਰਲਾਈਨ ਦੀ ਸੀ। ਹਾਲਾਂਕਿ, ਖ਼ੁਸ਼ਕਿਸਮਤੀ ਨਾਲ, ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ।