OMG! ਇਸ ਦੇਸ਼ 'ਚ ਸਵੀਪਰ ਦੀ ਤਨਖ਼ਾਹ 8 ਲੱਖ ਰੁਪਏ, ਫਿਰ ਵੀ ਨਹੀਂ ਮਿਲ ਰਹੇ ਲੋਕ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਵੀਪਰਾਂ ਦੀ ਕਮੀ ਹੋਣ ਕਰ ਕੇ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਹੈ

OMG! In this country, the salary of a sweeper is 8 lakh rupees, still people are not getting it

 

ਨਵੀਂ ਦਿੱਲੀ - ਕਈ ਲੋਕ ਸਫ਼ਾਈ ਦਾ ਕੰਮ ਭਾਵ ਸਵੀਪਰ ਅਤੇ ਚਪੜਾਸੀ ਨੂੰ ਛੋਟਾ ਕੰਮ ਸਮਝਦੇ ਹਨ। ਸਵੀਪਰ ਦੇ ਕੰਮ ਲਈ ਤਨਖ਼ਾਹ ਵੀ ਬਹੁਤ ਘੱਟ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਵੀਪਰ ਦੇ ਤੌਰ 'ਤੇ ਕੰਮ ਕਰਨ ਵਾਲਿਆਂ ਨੂੰ ਬੰਪਰ ਤਨਖ਼ਾਹ ਮਿਲ ਰਹੀ ਹੈ। ਰਿਪੋਰਟ ਮੁਤਾਬਕ ਸਵੀਪਰ ਦੀ ਨੌਕਰੀ ਲਈ 8 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਦਾ ਪੈਕੇਜ ਹੈ। ਇਸ ਤੋਂ ਬਾਅਦ ਵੀ ਕੋਈ ਉਥੇ ਕੰਮ ਕਰਨ ਲਈ ਤਿਆਰ ਨਹੀਂ ਹੈ।
ਡੇਲੀ ਟੈਲੀਗ੍ਰਾਫ ਦੀ ਇੱਕ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ ਇਨ੍ਹੀਂ ਦਿਨੀਂ ਸਫ਼ਾਈ ਸੇਵਕਾਂ ਦੀ ਭਾਰੀ ਕਮੀ ਹੈ।

ਇਸ ਕਾਰਨ ਉਥੋਂ ਦੇ ਸਵੀਪਰ ਦੀ ਤਨਖ਼ਾਹ ਵਿਚ ਭਾਰੀ ਵਾਧਾ ਹੋਇਆ ਹੈ। ਸਫ਼ਾਈ ਸੇਵਕਾਂ ਦੀ ਘਾਟ ਕਾਰਨ ਕਈ ਕੰਪਨੀਆਂ ਵਾਧੂ ਛੁੱਟੀਆਂ ਦੇ ਨਾਲ-ਨਾਲ ਸਫ਼ਾਈ ਕਰਮਚਾਰੀਆਂ ਨੂੰ ਕਈ ਸਹੂਲਤਾਂ ਦੇ ਰਹੀਆਂ ਹਨ। ਆਲਮ ਇਹ ਹੈ ਕਿ ਇੱਕ ਕੰਪਨੀ ਸਵੀਪਰ ਦੀ ਨੌਕਰੀ ਲਈ 8 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਦਾ ਪੈਕੇਜ ਦੇ ਰਹੀ ਹੈ। ਰਿਪੋਰਟ ਮੁਤਾਬਕ ਆਸਟ੍ਰੇਲੀਆ ਦੇ ਸਿਡਨੀ ਸਥਿਤ ਸਫਾਈ ਕੰਪਨੀ ਐਬਸੋਲਿਊਟ ਡੋਮੇਸਟਿਕਸ ਨੇ ਸਫਾਈ ਕਰਨ ਵਾਲਿਆਂ ਲਈ ਕਈ ਪੈਕੇਜਾਂ ਦਾ ਐਲਾਨ ਕੀਤਾ ਹੈ। ਜੇਕਰ ਕੋਈ ਇਹ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਇੰਟਰਵਿਊ ਹੋਵੇਗੀ।

ਇਸ ਤੋਂ ਬਾਅਦ ਉਸ ਨੂੰ 72 ਲੱਖ ਤੋਂ 1 ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਸਫਾਈ ਕਰਮਚਾਰੀਆਂ ਨੂੰ ਹਫ਼ਤੇ 'ਚ 2 ਦਿਨ ਦੀ ਛੁੱਟੀ ਵੀ ਮਿਲੇਗੀ। ਹੋਰ ਮੁਲਾਜ਼ਮਾਂ ਵਾਂਗ ਸਵੀਪਰ ਨੂੰ ਵੀ 5 ਦਿਨ ਕੰਮ ਕਰਨਾ ਪਵੇਗਾ। ਇਸ ਦੇ ਨਾਲ ਹੀ ਸਵੀਪਰਾਂ ਨੂੰ ਦਿਨ ਵਿਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਪਵੇਗਾ।

ਐਬਸੋਲੇਟ ਡੋਮੇਸਟਿਕਸ ਦੇ ਮੈਨੇਜਿੰਗ ਡਾਇਰੈਕਟਰ ਜੋ ਵੇਇਸ ਨੇ ਕਿਹਾ ਕਿ ਕੰਪਨੀ ਨੂੰ ਇਨ੍ਹੀਂ ਦਿਨੀਂ ਕਲੀਨਰ ਨਹੀਂ ਮਿਲ ਰਹੇ ਹਨ। ਇਸ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਆਫਰ ਲਾਂਚ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵੀਪਰ ਓਵਰ ਸ਼ਿਫਟ ਵਿਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਤੀ ਘੰਟਾ 3600 ਰੁਪਏ ਵਾਧੂ ਮਿਲਣਗੇ। ਕੰਪਨੀ ਸਫ਼ਾਈ ਸੇਵਕਾਂ ਦੀ ਭਾਲ ਵਿਚ ਨਵੇਂ ਇਸ਼ਤਿਹਾਰ ਜਾਰੀ ਕਰ ਰਹੀ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਸਵੀਪਰ ਵਜੋਂ ਕੰਮ ਕਰਨ ਵਾਲੇ ਲੋਕ ਨਹੀਂ ਮਿਲ ਰਹੇ।