ਸਕਾਟ ਮੌਰਿਸਨ ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਆ ਦੀ ਲਿਬਲਰ ਪਾਰਟੀ ਦੇ ਵਿੱਤ ਮੰਤਰੀ ਸਕਾਟ ਮੌਰਿਸਨ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ...........

Scott Morrison

ਬ੍ਰਿਸਬੇਨ/ਪਰਥ : ਆਸਟਰੇਲੀਆ ਦੀ ਲਿਬਲਰ ਪਾਰਟੀ ਦੇ ਵਿੱਤ ਮੰਤਰੀ ਸਕਾਟ ਮੌਰਿਸਨ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਆਸਟਰੇਲੀਆ ਨੇ ਪਿਛਲੇ 11 ਸਾਲਾਂ 'ਚ ਅਪਣਾ 6ਵਾਂ ਪ੍ਰਧਾਨ ਮੰਤਰੀ ਚੁਣਿਆ ਹੈ। ਸਕਾਟ ਮੌਰਿਸਨ ਪਾਰਟੀ ਅੰਦਰ ਹੋਈਆਂ ਚੋਣਾਂ 'ਚ 40 ਦੇ ਮੁਕਾਬਲੇ 45 ਵੋਟਾਂ ਨਾਲ ਜਿੱਤੇ। ਸਕਾਟ ਮੌਰਿਸਨ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੀ ਇਸ ਅਹੁਦੇ ਲਈ ਉਮੀਦਵਾਰ ਸੀ। ਸਾਬਕਾ ਆਵਾਸ ਮੰਤਰੀ ਪੀਟਰ ਡਟਨ ਦਾ ਨਾਂ ਵੀ ਦੌੜ ਵਿਚ ਸ਼ਾਮਲ ਸੀ। ਜਿਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। 

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਲੇਬਰ ਪਾਰਟੀ ਨੇ ਮੈਲਕਮ ਟਰਨਬੁਲ ਵਿਰੁਧ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਮਤਾ ਪਾਸ ਹੋਣ 'ਤੇ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਦਾ ਆਗੂ ਮੁੜ ਚੁਣਨ ਦਾ ਫ਼ੈਸਲਾ ਹੁੰਦਾ ਹੈ ਤਾਂ ਉਹ ਉਸ  ਵਿਚ ਉਮੀਦਵਾਰ ਨਹੀਂ ਹੋਣਗੇ। ਉਨ੍ਹਾਂ ਨੇ ਅਪਣੇ ਅਤੇ ਪਾਰਟੀ ਦੇ ਕਾਰਜਕਾਲ ਨੂੰ ਸਾਰਥਕ ਵੀ ਦਸਿਆ ਅਤੇ ਕਿਹਾ ਕਿ ਉਹ ਮੁਕੰਮਲ ਤੌਰ ਤੇ ਸਿਆਸਤ ਛੱਡ ਦੇਣਗੇ।