ਸਮੁੰਦਰ ਵਿਚ ਟਾਈਟੈਨਿਕ ਦਾ ਢਾਂਚਾ ਤੇਜ਼ੀ ਨਾਲ ਹੋ ਰਿਹੈ ਖ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟੀਮ ਦਾ ਦਾਅਵਾ ਹੈ ਕਿ ਜਹਾਜ਼ ਦਾ ਉਪਰੀ ਢਾਂਚਾ (ਰੇਕ) ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ

Titanic sub dive reveals parts are being lost to sea

ਨਿਊਯਾਰਕ, : ਅੰਤਰਰਾਸ਼ਟਰੀ ਖੋਜਕਰਤਾਵਾਂ ਦੀ ਸਬਮਰਸਿਬਲਸ ਪੰਜ ਮੈਂਬਰੀ ਟੀਮ ਪਿਛਲੇ ਦਿਨੀਂ ਅਟਲਾਂਟਿਕ ਮਹਾਂਸਾਗਰ ਵਿਚ 12467 (3800 ਮੀਟਰ) ਫੁੱਟ ਦੀ ਡੂੰਘਾਈ ਵਿਚ ਡੁੱਬੇ ਟਾਈਟੈਨਿਕ ਜਹਾਜ਼ 'ਤੇ ਪਹੁੰਚੀ। ਟੀਮ ਦਾ ਦਾਅਵਾ ਹੈ ਕਿ ਜਹਾਜ਼ ਦਾ ਉਪਰੀ ਢਾਂਚਾ (ਰੇਕ) ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। 
ਇਸ ਨੂੰ ਮੈਟਲ ਈਟਿੰਗ (ਧਾਤ ਖਾਣ ਵਾਲਾ) ਬੈਕਟੀਰੀਆ, ਖਾਰਾ ਪਾਣੀ ਅਤੇ ਸਮੁੰਦਰੀ ਜਲਧਾਰਾਵਾਂ (ਆਸ਼ਨਿਕ ਕਰੰਟ) ਹੋਲੀ-ਹੋਲੀ ਖ਼ਤਮ ਕਰ ਰਹੇ ਹਨ। 2030 ਤਕ ਸੱਭ ਖ਼ਤਮ ਹੋ ਜਾਵੇਗਾ। ਪਿਛਲੇ 15 ਸਾਲ ਵਿਚ ਇਸ ਤਕ ਪਹੁੰਚਣ ਵਾਲੀ ਇਹ ਪਹਿਲੀ ਟੀਮ ਹੈ।  

ਉਨ੍ਹਾਂ ਇਸ ਦਾ ਇਕ ਵੀਡੀਉ ਵੀ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ 2005 ਵਿਚ ਦੋ ਮੈਂਬਰੀ ਸਬਮਰਸੀਬਲਸ ਟੀਮ ਟਾਈਟੈਨਿਕ ਰੇਕ ਤਕ ਪਹੁੰਚੀ ਸੀ।
ਟੀਮ ਦੇ ਮੈਂਬਰ ਅਤੇ ਇਤਿਹਾਸਕਾਰ ਪਾਰਕ ਸਟੀਫੇਂਸਨ ਨੇ ਕਿਹਾ ਕਿ ਜਹਾਜ਼ ਦੇ ਕੈਪਟਨ ਦਾ ਕਮਰਾ ਲਗਭਗ ਪੂਰੀ ਤਰ੍ਹਾਂ ਖ਼ਤਮ ਹੋ ਚੁਕਿਆ ਹੈ। ਬਾਥ ਟਬ ਟਾਈਟੈਨਿਕ ਦਾ ਸੱਭ ਤੋਂ ਪਸੰਦੀਦਾ ਚੀਜ਼ ਵੀ ਸੀ, ਜੋ ਹੁਣ ਨਹੀਂ ਹੈ। ਪੂਰਾ ਡੇਕ ਡਿੱਗ ਰਿਹਾ ਹੈ। ਟੀਮ ਦੇ ਫੁਟੇਜ ਵਿਚ ਦਿਖ ਰਿਹਾ ਹੈ ਜਹਾਜ਼ ਦਾ ਧਨੁਸ਼ ਪੂਰੀ ਤਰ੍ਹਾਂ ਬਰਫ਼ ਦੀ ਪਰਤ ਵਰਗੀ ਸਿਲਟ ਨਾਲ ਢਕਿਆ ਗਿਆ ਹੈ। ਇਸ ਨੂੰ ਮੈਟਲ ਬੈਕਟੀਰੀਆ ਖ਼ਤਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਟਾਈਟੈਨਿਕ ਜਹਾਜ਼ 1912 ਵਿਚ ਕਪਤਾਨ ਐਡਵਰਡ ਸਮਿਥ ਦੀ ਅਗਵਾਈ ਵਿਚ ਇਕ ਆਈਵਰਗ ਨਾਲ ਟਕਰਾ ਕੇ ਅਟਲਾਂਟਿਕ ਮਹਾਂਸਾਗਰ ਵਿਚ ਡੁੱਬ ਗਿਆ ਸੀ। ਇਸ 'ਤੇ ਕਰੂ ਸਮੇਤ 2224 ਲੋਕ ਸਵਾਰ ਸਨ। ਇਹ ਵੀ ਸਾਊਥਮਟਨ ਤੋਂ ਨਿਊਯਾਰਕ ਜਾ ਰਹੇ ਸੀ। ਇਸ ਵਿਚ ਕਰੀਬ 1500 ਜਣਿਆਂ ਦੀ ਮੌਤ ਹੋ ਗਈ ਸੀ। ਜਹਾਜ਼ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੇ 100 ਸਾਲ ਤੋਂ ਜ਼ਿਆਦਾ ਪੁਰਾਣੇ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿਤੀ। ਟਾਈਟੈਨਿਕ ਉਸ ਸਮੇਂ ਦਾ ਸੱਭ ਤੋਂ ਵੱਡਾ ਅਤੇ ਅਡਵਾਂਸਡ ਜਹਾਜ਼ ਸੀ।