Pakistan News : ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ
Pakistan News : ਪਤੰਗ ਬਣਾਉਣਾ ਅਤੇ ਉਡਾਉਣ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਹੈ।
Pakistan News : ਪਾਕਿਸਤਾਨ ਪੰਜਾਬ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ 'ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਤੰਗ ਬਣਾਉਣਾ ਅਤੇ ਉਡਾਉਣ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਹੈ। ਪਾਕਿਸਤਾਨੀ ਪੰਜਾਬ ਸਰਕਾਰ ਨੇ ਇਨ੍ਹਾਂ ਅਪਰਾਧਾਂ ਨੂੰ ਮਨਾਹੀ ਐਕਟ 2007 ਵਿੱਚ ਸੋਧ ਕਰਕੇ ਨਿਰਧਾਰਤ ਕੀਤਾ ਹੈ, ਜਿਸ ਵਿੱਚ ਹੁਣ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਵਿੱਚ ਵਰਤੇ ਜਾਂਦੇ ਧਾਤੂ ਦੇ ਧਾਗੇ, ਤਾਰਾਂ ਅਤੇ ਤਿੱਖੇ ਧਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਕਰਾਰ ਦਿੰਦੇ ਹਨ। ਸੋਧਾਂ ਅਨੁਸਾਰ ਪਤੰਗ ਉਡਾਉਂਦੇ ਹੋਏ ਫੜੇ ਗਏ ਵਿਅਕਤੀ ਨੂੰ 3 ਤੋਂ 5 ਸਾਲ ਤੱਕ ਦੀ ਕੈਦ ਜਾਂ 20 ਲੱਖ ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ।
ਇਹ ਵੀ ਪੜੋ:Chandigarh News : ਭਾਜਪਾ ਸੰਸਦ ਕੰਗਨਾ ਰਣੌਤ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ - ਨੀਲ ਗਰਗ
ਪਤੰਗ ਬਣਾਉਣ ਵਾਲਿਆਂ ਨੂੰ ਵੀ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ 5 ਤੋਂ 7 ਸਾਲ ਦੀ ਕੈਦ ਜਾਂ 50 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸੋਧੇ ਹੋਏ ਕਾਨੂੰਨ ਵਿੱਚ ਪਤੰਗ ਉਡਾਉਂਦੇ ਫੜੇ ਗਏ ਨਾਬਾਲਗਾਂ ਲਈ ਵਿਸ਼ੇਸ਼ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਨੂੰ ਪਹਿਲੀ ਵਾਰ ਅਪਰਾਧ ਲਈ ਚੇਤਾਵਨੀ ਦਿੱਤੀ ਜਾਵੇਗੀ।
ਇਹ ਵੀ ਪੜੋ: Telangana News : ਸਾਊਦੀ 'ਚ ਭੁੱਖ-ਪਿਆਸ ਕਾਰਨ ਭਾਰਤੀ ਦੀ ਹੋਈ ਮੌਤ
ਦੂਜੀ ਵਾਰ 50,000 ਰੁਪਏ ਦਾ ਜੁਰਮਾਨਾ ਅਤੇ ਤੀਜੀ ਵਾਰ 1,00,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਜੇਕਰ ਬੱਚਾ ਭੁਗਤਾਨ ਕਰਨ ਵਿੱਚ ਅਸਮਰੱਥ ਹੈ, ਤਾਂ ਉਸਦੇ ਮਾਤਾ-ਪਿਤਾ ਜਾਂ ਸਰਪ੍ਰਸਤ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਚੌਥੇ ਅਪਰਾਧ ਦੇ ਨਤੀਜੇ ਵਜੋਂ ਜੁਵੇਨਾਈਲ ਜਸਟਿਸ ਸਿਸਟਮ ਐਕਟ 2018 ਦੇ ਤਹਿਤ ਸਜ਼ਾ ਹੋਵੇਗੀ, ਜਿਸ ਵਿੱਚ ਕੈਦ ਵੀ ਸ਼ਾਮਲ ਹੈ।
(For more news apart from 5 years of imprisonment if caught flying a kite News in Punjabi, stay tuned to Rozana Spokesman)