ਇੰਡੋਨੇਸ਼ੀਆ ਦਾ 19 ਸਾਲਾ ਮੁੰਡਾ 49 ਦਿਨਾਂ ਤੱਕ ਮੱਛੀਆਂ ਅਤੇ ਸਮੁੰਦਰੀ ਖਾਰੇ ਪਾਣੀ ਨਾਲ ਰਿਹਾ ਜਿਉਂਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੀ ਭੁੱਖ, ਪਿਆਸ, ਠੰਡ, ਡਰ, ਇਕਲੇਪਨ  ਦੇ ਅਹਿਸਾਸ ਵਿਚ ਡੇਢ ਤੋਂ ਦੋ ਮਹੀਨੇ ਤਕ ਸਮੁੰਦਰ ਦੀਆਂ ਬਾਹਾਂ ਵਿਚ ਜਿਉਂਦਾ ਰਹਿਣਾ ਸੰਭਵ ਹੈ

Indonesia's 19-year-old 'aladi'

ਜਕਾਰਤਾ :  ਕੀ ਭੁੱਖ, ਪਿਆਸ, ਠੰਡ, ਡਰ, ਇਕਲੇਪਨ  ਦੇ ਅਹਿਸਾਸ ਵਿਚ ਡੇਢ ਤੋਂ ਦੋ ਮਹੀਨੇ ਤਕ ਸਮੁੰਦਰ ਦੀਆਂ ਬਾਹਾਂ ਵਿਚ ਜਿਉਂਦਾ ਰਹਿਣਾ ਸੰਭਵ ਹੈ? ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਸਿਰਫ ‘ਲਾਇਫ ਆਫ ਪਾਈ’ ਵਰਗੀ ਫਿਲਮਾਂ ਵਿਚ ਹੁੰਦਾ ਹੈ, ਪਰ ਜੁਲਾਈ ਮਹੀਨੇ ਵਿਚਕਾਰ ਗੁਆਮ ਇਲਾਕੇ ਦੇ ਸਮੁੰਦਰ ‘ਚ ਫਸੇ ਇੰਡੋਨੇਸ਼ੀਆ 19 ਸਾਲਾ ਦਾ ਅਲਦੀ ਅਦਿਲਾਂਗ ਸੱਚੀਂ ਵਿਚ ਮੱਛੀਆਂ ਅਤੇ ਸਮੁੰਦਰੀ ਖਾਰੇ ਪਾਣੀ ਦੀ ਖੁਰਾਕ ਉਤੇ ਲਗਾਤਾਰ 49 ਦਿਨਾਂ ਤੱਕ ਮੌਤ ਨੂੰ ਮਾਤ ਦੇਣ ਵਿਚ ਸਫਲ ਰਹੇ ਹਨ। ਠੰਡ ਤੋਂ ਬਚਣ ਲਈ ਕਿਸ਼ਤੀ ਦੀਆਂ ਲਕੜੀਆਂ ਦਾ ਸਹਾਰਾ ਲਿਆ। ਅਲਦੀ ਜਕਾਰਤਾ ਦੀ ਮੱਛੀ ਪਾਲਕ ਕੰਪਨੀ ਵਿਚ ਨੌਕਰੀ ਕਰਦੇ ਸਨ।

ਉਨ੍ਹਾਂ ਨੂੰ ਮੱਛੀਆਂ ਫੜਨ ਵਾਲੀ ਬਹੁਤ ਵੱਡੇ ਜਾਲ ਵਿਚ ਲੈਸ ਇਕ ਕਿਸ਼ਤੀ ਉਤੇ ਨਿਯੁਕਤੀ ਮਿਲੀ ਸੀ। ਇਹ ਕਿਸ਼ਤੀ ਸੁਲਾਵੇਸੀ ਤਟ ਤੋਂ 125 ਕਿਲੋਮੀਟਰ ਦੂਰ ਸਮੁੰਦਰ ਵਿਚ ਛੱਡੀ ਗਈ ਸੀ। ਹਾਲਾਂ ਕਿ ਇਸਦੀ ਡੋਰ ਇਕ ਕੰਢੇ ਨਾਲ ਬੱਝੀ ਹੋਈ ਸੀ। ਅਲਦੀ ਰਾਤ ਨੂੰ ਕਿਸ਼ਤੀ ਉਤੇ ਲੈਂਪ ਜਲਾ ਕੇ ਰੱਖਦੇ ਸਨ, ਤਾਂ ਕਿ ਮੱਛੀਆਂ ਰੋਸ਼ਨੀ ਵਿਚ ਆਕਰਸ਼ਿਕ ਹੋ ਕੇ ਜਾਲ ਵਿਚ ਫਸ ਜਾਣ। ਉਨ੍ਹਾਂ ਨੂੰ ਇਕ ਵਾਕੀ-ਟਾਕੀ ਦਿਤਾ ਗਿਆ ਸੀ, ਜਿਸ ਦੇ ਨਾਲ ਉਹ ਮੱਛੀਆਂ ਨਾਲ ਜਾਲ ਭਰਨ ਦੀ ਸੂਚਨਾ ਕੰਪਨੀ ਦੇ ਅਧਿਕਾਰੀਆਂ ਨੂੰ ਦਿੰਦੇ ਸਨ। 14 ਜੁਲਾਈ ਨੂੰ ਸੁਲਾਵੇਸੀ ਵਿਚ ਆਏ ਜਬਰਦਸਤ ਤੂਫਾਨ ਵਿਚ ਅਲਦੀ ਦੀ ਕਿਸ਼ਤੀ ਦੀ ਡੋਰ ਕੰਢੇ ਉਤੇ ਲੱਗੇ ਬੰਨ੍ਹ ਤੋਂ ਟੁੱਟ ਜਾਂਦੀ ਹੈ। ਵੇਖਦੇ-ਵੇਖਦੇ ਇਹ ਤੇਜ ਹਵਾਵਾਂ ਦੇ ਨਾਲ ਅੱਗੇ ਰੁੜ੍ਹਕੇ ਹਜਾਰਾਂ ਮੀਲ ਦੂਰ ਤੱਕ ਗੁਆਮ ਜਲਕਸ਼ੇਤਰ ਵਿਚ ਪਹੁੰਚ ਜਾਂਦੀ ਹੈ।

ਜਕਾਰਤਾ ਪੋਸਟ’ ਦੇ ਅਨੁਸਾਰ ਅਲਦੀ ਦੀ ਕਿਸ਼ਤੀ ਇਕ ‘ਰੋਮਪੋਂਗ’ ਸੀ,  ਜਿਸ ਵਿਚ ਨਾਂ ਤਾਂ ਪੈਂਡਲ ਸਨ ਅਤੇ ਨਾਂ ਹੀ ਇੰਜਨ,  ਜਿਸ ਕਰਕੇ ਉਹ ਆਪਣੇ ਆਪ ਕੰਢੇ ਤੱਕ ਪਹੁੰਚ।  ਅਜਿਹੇ ਵਿਚ ਅਲਦੀ ਕੋਲੋਂ ਕੋਈ ਸਮੁੰਦਰੀ ਜਹਾਜ਼ ਗੁਜਰੇ ਇਸ ਪਲ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਅਲਦੀ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਅਲਦੀ ਸਮੁੰਦਰ ਵਿਚ ਸਿਰਫ਼ ਡਰ ਹੀ ਨਹੀਂ ਸਗੋਂ ਇਕੱਲੇਪਨ ਅਤੇ ਭੁੱਖ-ਪਿਆਸ ਦੇ ਨਾਲ ਜੂਝਣ ਲਈ ਵੀ ਮਜ਼ਬੂਰ ਸੀ। ਠੰਡ ਤੋਂ ਬਚਣ ਲਈ ਕਿਸ਼ਤੀ ਦੀ ਲੱਕੜੀ ਕੱਟ-ਕੱਟ ਕੇ ਜਲਾਈ। ਜਾਲ ਵਿਚ ਫਸਣ ਵਾਲੀਆਂ ਮੱਛੀਆਂ ਨੂੰ ਅੱਗ ਵਿਚ ਭੁੰਨਕੇ ਖਾਂਦੇ ਸਨ। ਸਮੁੰਦਰ ਦਾ ਖਾਰਾ ਪਾਣੀ ਆਪਣੀ ਕਮੀਜ਼ ਨਾਲ ਛਾਣ ਕੇ ਪੀਦੇਂ ਸੀ,  ਤਾਂਕਿ ਸਰੀਰ ਵਿਚ ਲੂਣ ਦੀ ਦੀ ਮਾਤਰਾ ਬਹੁਤਾਤ ਨਾ ਹੋਵੇ।

ਮੈਨੂੰ ਲੱਗਦਾ ਸੀ, ਕਿ ਮੈਂ ਕਦੇ ਆਪਣੇ ਪਰਿਵਾਰ ਕੋਲ ਮੁੜ ਵਾਪਸ ਨਹੀਂ ਜਾਵਾਂਗਾ। ਇਕ ਵਾਰ ਤਾਂ ਮਨ ਵਿਚ ਖੁਦਕੁਸ਼ੀ ਦਾ ਖਿਆਲ ਵੀ ਆਇਆ। ਮੈਂ ਪਾਣੀ ਵਿਚ ਡੁੱਬ ਕੇ ਮਰਨਾ ਵੀ ਚਾਹੁੰਦਾ ਸੀ। ਉਦੋਂ ਮੈਨੂੰ ਮਾਂ ਦੀ ਇਕ ਕਹੀ ਹੋਈ ਗੱਲ ਯਾਦ ਆਈ। ਉਹ ਹਮੇਸ਼ਾ ਕਹਿੰਦੀ ਸੀ ਕਿ ਰੱਬ ਨੂੰ ਯਾਦ ਕਰਨਾ ਅਤੇ ਹੌਸਲਾ ਬਣਾਈ ਰੱਖਣ ਨਾਲ ਹਰ ਮੁਸ਼ਕਿਲ ਦੂਰ ਹੋ ਜਾਂਦੀ ਹੈ। ਮੈਂ ਬਾਇਬਿਲ ਨੂੰ ਹੱਥ ਵਿਚ ਲਈ ਇਹੀ ਅਰਦਾਸ ਕਰਦਾ ਕਿ ਕਿਸੇ ਜਹਾਜ ਦੀ ਨਜ਼ਰ ਮੇਰੇ ਉੱਤੇ ਪੈ ਜਾਵੇ। ਅਲਦੀ ਨੋਵੇਲ ਅਦਿਲਾਂਗ 31 ਅਗਸਤ ਨੂੰ ਗੁਆਮ ਕੰਢੇ ਤੋਂ ਗੁਜਰ ਰਿਹਾ ਪਨਾਮਾਈ ਜਹਾਜ ‘ਅਰਪੇਗਯੋ’ ਆਲਦੀ ਲਈ ਮਸੀਹਾ ਬਣਕੇ ਆਇਆ। 10 ਜਹਾਜ ‘ਅਰਪੇਗਯੋ’ ਤੋਂ ਪਹਿਲਾਂ ਉੱਥੇ ਦੀ ਲੰਘੇ ਸਨ, ਉਤੇ ਕਿਸੇ ਦੀ ਵੀ ਨਜ਼ਰ ਅਲਦੀ ਦੀ ਕਿਸ਼ਤੀ ਉੱਤੇ ਨਹੀਂ ਪਈ।

ਹਵਾ ਵਿਚ ਹੱਥ ਹਿਲਾਉਣ ਅਤੇ ਕਮੀਜ਼ ਲਹਿਰਾਉਣ ਦੇ ਬਾਵਜੂਦ ਵੀ ‘ਅਰਪੇਗਯੋ’ ਉਤੇ ਸਵਾਰ ਜਲ ਸੈਨਿਕਾਂ ਦੀ ਨਜ਼ਰ ਅਲਦੀ ਉਤੇ ਨਹੀਂ ਪਈ ਇਸ ਤੋਂ ਬਾਅਦ ਅਲਦੀ ਨੇ ਆਪਣੇ ਰੇਡੀਓ ਨੂੰ ਉਸ ਫਰਿਕਵੇਂਸੀ ਉੱਤੇ ਪਾਇਆ, ਜਿਸਦੀ ਜਾਣਕਾਰੀ ਇਕ ਜਲ ਸੈਨਿਕਾਂ ਦੇ ਸਾਥੀ ਨੇ ਉਨ੍ਹਾਂ ਨੂੰ ਦਿੱਤੀ। ਕਿਸ਼ਤੀ ਤੋਂ ਜਾਰੀ ਸਿਗਨਲ ਛੇਤੀ ਹੀ ‘ਅਰਪੇਗਯੋ’  ਦੇ ਕੈਪਟਨ ਤੱਕ ਪਹੁੰਚ ਗਈ, ਉਨ੍ਹਾਂ ਨੇ ਜਹਾਜ ਪਿੱਛੇ ਮੋੜਿਆ ਤਾਂ ਅਲਦੀ ਵਿਖਾਈ ਦਿੱਤੇ, ਹਾਲਾਂ ਕਿ ਸਮੁੰਦਰ ਦੀਆਂ ਲਹਿਰਾਂ ਕਾਫ਼ੀ ਤੇਜ ਸਨ,  ਇਸ ਲਈ ਅਲਦੀ ਨੂੰ ਬਚਾਉਣ ਲਈ ‘ਅਰਪੇਗਯੋ’ ਨੂੰ ਉਨ੍ਹਾਂ ਦੀ ਕਿਸ਼ਤੀ ਤੱਕ ਲੈ ਜਾਣਾ ਅਸੰਭਵ ਸੀ। 4 ਵਾਰ ਕਿਸ਼ਤੀ  ਦੇ ਚੱਕਰ ਲਗਾਉਣ ਤੋਂ ਬਾਅਦ ਕੈਪਟਨ ਨੇ ਇਕ ਮੋਟੀ ਰੱਸੀ ਅਲਦੀ ਦੇ ਕੋਲ ਸੁੱਟੀ, ਤਾਂ ਇਸ ਦੇ ਸਹਾਰੇ ਅਲਦੀ ਤੈਰਦੇ ਹੋਏ ਜਹਾਜ ਉਤੇ ਪੁੱਜ ਗਏ। 6 ਸਤੰਬਰ ਤਕ ਜਹਾਜ ਉਤੇ ਖਾਣ-ਪਾਣੀ ਅਤੇ ਹੋਰ ਤੱਤ ਦੀ ਜਰੂਰੀ ਖੁਰਾਕ ਦਿੱਤੀ ਗਈ,  ਅਤੇ 8 ਸਤੰਬਰ ਨੂੰ ਟੋਕਯੋ ਤੋਂ ਜਕਾਰਤਾ ਦੀ ਉਡ਼ਾਨ ਭਰੀ