ਲਾਲ ਅਸਮਾਨ ਦੀਆਂ ਤਸਵੀਰਾਂ ਹੋਈਆਂ ਵਾਇਰਲ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਸਧਾਰਨ ਹਵਾਵਾਂ ਅਲ-ਨੀਨੋ ਜੋ ਭੂ-ਮੱਧ ਰੇਖਾ ਤੋਂ ਗਰਮ ਸਤ੍ਹਾ ਦੇ ਪਾਣੀ ਨੂੰ ਪੂਰਬ ਵੱਲ ਮੱਧ ਤੇ ਦੱਖਣੀ ਅਮਰੀਕਾ ਲੈ ਜਾਂਦੀਆਂ ਹਨ।

Images Of Red Sky Viral

ਨਵੀਂ ਦਿੱਲੀ: ਇੰਡੋਨੇਸ਼ੀਆ ‘ਚ ‘ਬਲੱਡ ਰੈੱਡ ਸਕਾਈ’ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਹਵਾ ‘ਚ ਧੂੰਏ ਦੇ ਕਣਾਂ ‘ਤੇ ਸੂਰਜ ਦੀ ਰੋਸ਼ਨੀ ਕਰਕੇ ਇਹ ਵਾਪਰਿਆ ਹੈ। ਇੰਡੋਨੇਸ਼ੀਆ ਦੇ ਜੰਗਲਾਂ ਵਿਚ ਅੱਗ ਲੱਗਣ ਦੀ ਗੱਲ ਕੋਈ ਨਵੀਂ ਨਹੀਂ ਹੈ।

ਅਕਸਰ ਸਲੈਸ਼-ਐਂਡ-ਬਰਨ ਖੇਤੀ ਪ੍ਰਥਾਵਾਂ ਕਰਕੇ ਇਹ ਅੱਗ ਲੱਗਦੀ ਰਹਿੰਦੀ ਹੈ। ਅਸਧਾਰਨ ਹਵਾਵਾਂ ਅਲ-ਨੀਨੋ ਜੋ ਭੂ-ਮੱਧ ਰੇਖਾ ਤੋਂ ਗਰਮ ਸਤ੍ਹਾ ਦੇ ਪਾਣੀ ਨੂੰ ਪੂਰਬ ਵੱਲ ਮੱਧ ਤੇ ਦੱਖਣੀ ਅਮਰੀਕਾ ਲੈ ਜਾਂਦੀਆਂ ਹਨ। ਉਨ੍ਹਾਂ ਕਰਕੇ ਇਹ ਸਥਿਤੀ ਵਧ ਗਈ ਹੈ। ਜੰਬੀ ਖੇਤਰ ਦੀ ਇੱਕ ਨਿਵਾਸੀ ਸੁਮਾਤ੍ਰਾ ਜਿਨ੍ਹਾਂ ਨੇ ਲਾਲ ਅਸਮਾਨ ਵੇਖਿਆ ਸੀ, ਨੇ ਦੱਸਿਆ ਕਿ ਧੂੰਏ ਨੇ “ਉਨ੍ਹਾਂ ਦੀਆਂ ਅੱਖਾਂ ਤੇ ਗਲ ਨੂੰ ਨੁਕਸਾਨ ਪਹੁੰਚਾਇਆ।”

ਸੋਸ਼ਲ ਮੀਡੀਆ ‘ਤੇ ਲੋਕ ਇਸ ਅਸਧਾਰਨ ਘਟਨਾ ਨੂੰ ‘ਬੱਲਡ ਰੈੱਡ ਸਕਾਈ’ ਦੱਸਕੇ ਖੂਬ ਚਰਚਾ ਕਰ ਰਹੇ ਹਨ। ਇੱਥੇ ਅਸਮਾਨ ਮੰਗਲ ਗ੍ਰਹਿ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ।