ਕੱਲ੍ਹ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਹੋ ਜਾਣਗੀਆਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

3 ਅਪ੍ਰੈਲ 2022 ਤੱਕ ਰਹੇਗਾ ਜਾਰੀ

From tomorrow, New Zealand clocks will be one hour ahead

 

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ (ਰੌਸ਼ਨੀ ਦੀ ਬੱਚਤ) ਦੀ ਸ਼ੁਰੂਆਤ ਤਹਿਤ ਘੜੀਆਂ ਦਾ ਸਮਾਂ ਕੱਲ ਐਤਵਾਰ 26 ਸਤੰਬਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿਤਾ (From tomorrow, New Zealand clocks will be one hour ahead)  ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 3 ਅਪ੍ਰੈਲ 2022 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿਤੀਆਂ ਜਾਣਗੀਆਂ।

 

ਹੋਰ ਵੀ ਪੜ੍ਹੋ: New York ਪਹੁੰਚੇ PM ਮੋਦੀ, ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਸੈਸ਼ਨ ਨੂੰ ਕਰਨਗੇ ਸੰਬੋਧਨ

ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ 25 ਸਤੰਬਰ ਦਿਨ ਸਨਿਚਰਵਾਰ ਨੂੰ ਸੌਣ ਤੋਂ ਪਹਿਲਾਂ ਅਪਣੀਆਂ ਚਾਬੀ ਵਾਲੀਆਂ ਘੜੀਆਂ ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫ਼ੋਨਾਂ ਦੇ ਉਤੇ ਇਹ ਸਮਾਂ ਅਕਸਰ ਅਪਣੇ ਆਪ ਬਦਲ ਜਾਂਦਾ ਹੈ। ਇਸ ਦਿਨ ਤੁਹਾਨੂੰ ਇਕ ਘੰਟਾ ਦੇ From tomorrow, New Zealand clocks will be one hour ahead ਕਰੀਬ ਵੱਡਾ ਦਿਨ ਮਹਿਸੂਸ ਹੋਵੇਗਾ।

 

ਹੋਰ ਵੀ ਪੜ੍ਹੋ: ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕੱਲ੍ਹ ਦਾ ਪੰਜਾਬ ਦੌਰਾ ਰੱਦ  

 25 ਸਤੰਬਰ ਨੂੰ ਸੂਰਜ ਸਵੇਰੇ 06.06 ਵਜੇ ਚੜ੍ਹੇਗਾ ਜਦ ਕਿ ਅਗਲੇ ਦਿਨ 26 ਸਤੰਬਰ ਨੂੰ ਸਵੇਰੇ 07.04 ਮਿੰਟ ਉਤੇ ਚੜ੍ਹੇਗਾ। ਇਸ ਦਿਨ ਸੂਰਜ ਛਿਪਣ ਦਾ ਸਮਾਂ ਰਹੇਗਾ ਸ਼ਾਮ 07.20। ਰੋਜ਼ਾਨਾ 2-3 ਮਿੰਟ ਦਿਨ ਵੱਡਾ ਹੁੰਦਾ ਜਾਵੇਗਾ।

 

 

ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ (From tomorrow, New Zealand clocks will be one hour ahead) ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ।

 

 

ਆਸਟਰੇਲੀਆ ਦੇ ਵਿਚ ਵੀ ਇਹ ਸਮਾਂ 03 ਅਕਤੂਬਰ 2021 ਨੂੰ ਤੜਕੇ 2 ਵਜੇ ਅੱਗੇ ਕੀਤਾ ਜਾਵੇਗਾ। ਮੌਸਮ ਬਸੰਤ ਦਾ: ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਬਸੰਤ (ਸ਼ਪਰਿਨਗ) ਦਾ ਮੌਸਮ ਚੱਲ ਰਿਹਾ ਹੈ ਜੋ ਕਿ ਨਵੰਬਰ ਤੱਕ ਜਾਰੀ ਰਹੇਗਾ। ਇਸ ਮੌਸਮ From tomorrow, New Zealand clocks will be one hour ahead) ਨੂੰ ਸਰਦੀ ਤੋਂ ਗਰਮੀ ਦਾ ਸਫਰ ਵੀ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਨਿੱਘਾ ਮੌਸਮ, ਨਵੇਂ ਲੇਲੇ ਅਤੇ ਚਮਕਦਾਰ ਫੁੱਲਾਂ ਦੀ ਪੈਦਾਵਾਰ ਹੋਵੇਗੀ।

ਹੋਰ ਵੀ ਪੜ੍ਹੋ: ਸੁਪਰੀਮ ਕੋਰਟ ਦੀਆਂ E-mails ਵਿਚ PM ਮੋਦੀ ਦੀ ਤਸਵੀਰ ’ਤੇ ਸਰਵਉੱਚ ਅਦਾਲਤ ਨੇ ਜਤਾਇਆ ਇਤਰਾਜ਼