New York ਪਹੁੰਚੇ PM ਮੋਦੀ, ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਸੈਸ਼ਨ ਨੂੰ ਕਰਨਗੇ ਸੰਬੋਧਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਵ੍ਹਾਈਟ ਹਾਊਸ ਵਿਚ ਹੋਈ ਕਵਾਡ ਦੇਸ਼ਾਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਪਹੁੰਚ ਗਏ ਹਨ।

PM Modi reaches New York to address UNGA

ਨਿਊਯਾਰਕ: ਅਮਰੀਕਾ ਦੇ ਵ੍ਹਾਈਟ ਹਾਊਸ ਵਿਚ ਹੋਈ ਕਵਾਡ ਦੇਸ਼ਾਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਪਹੁੰਚ ਗਏ ਹਨ। ਇੱਥੇ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਹੋਟਲ ਦੇ ਬਾਹਰ ਕੁਝ ਲੋਕਾਂ ਨੂੰ ਮਿਲੇ ਅਤੇ ਇਸ ਦੌਰਾਨ ਲੋਕਾਂ ਵਲੋਂ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲਗਾਏ ਗਏ।

ਹੋਰ ਪੜ੍ਹੋ: ਕੀ ਭਾਰਤ ਵਿਚ ਨੇ ਜੋ ਬਾਇਡਨ ਦੇ ਰਿਸ਼ਤੇਦਾਰ? ਅਮਰੀਕੀ ਰਾਸ਼ਟਰਪਤੀ ਨੇ ਸੁਣਾਇਆ ਦਿਲਚਸਪ ਕਿੱਸਾ

ਦੱਸ ਦਈਏ ਕਿ ਅੱਜ (25 ਸਤੰਬਰ) ਉਹ ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ਦੇ 76 ਵੇਂ ਸੈਸ਼ਨ ਨੂੰ ਸੰਬੋਧਨ ਕਰਨ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਦੇ ਅਗਲੇ ਪੜਾਅ ਬਾਰੇ ਜਾਣਕਾਰੀ ਦਿੱਤੀ।

ਹੋਰ ਪੜ੍ਹੋ: ਸੰਪਾਦਕੀ: ਔਰਤਾਂ ਦੀ ਦੁਰਗਤੀ ਬਾਰੇ ਲੋਕ ਸਭਾ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ?

ਅਰਿੰਦਮ ਬਾਗਚੀ ਨੇ ਆਪਣੇ ਟਵੀਟ ਵਿਚ ਲਿਖਿਆ, ‘ਧੰਨਵਾਦ ਵਾਸ਼ਿੰਗਟਨ! ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨਾਲ ਇਕ ਇਤਿਹਾਸਕ ਕਵਾਡ ਸੰਮੇਲਨ ਅਤੇ ਦੁਵੱਲੀ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਯਾਤਰਾ ਦੇ ਅਗਲੇ ਪੜਾਅ ਲਈ ਨਿਊਯਾਰਕ ਲਈ ਰਵਾਨਾ ਹੋ ਗਏ ਹਨ’।

ਹੋਰ ਪੜ੍ਹੋ: ਅੰਤਰਰਾਸ਼ਟਰੀ ਭਾਈਚਾਰੇ ਅਤੇ ਭਾਰਤੀ ਪ੍ਰਵਾਸੀਆਂ ਤੋਂ ਆਨਲਾਈਨ ਸਮਰਥਨ ਪ੍ਰਾਪਤ ਕਰ ਰਿਹੈ ਕਿਸਾਨ ਅੰਦੋਲਨ

ਨਿਊਯਾਰਕ ਪਹੁੰਚਣ 'ਤੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਨਿਊਯਾਰਕ ਸਿਟੀ ਵਿਚ ਉਤਰਿਆ। ਭਾਰਤੀ ਸਮੇਂ ਅਨੁਸਾਰ ਮੈਂ ਸ਼ਾਮ 6:30 ਵਜੇ ਯੂਐਨਜੀਏ ਨੂੰ ਸੰਬੋਧਨ ਕਰਾਂਗਾ”।