US News: ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਨੇ ਜਿਨਸੀ ਸੋਸ਼ਣ ਦੇ ਅਪਰਾਧੀ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

US News: ਪੁਲਿਸ ਨੇ ਮੁਲਜ਼ਮ ਸੁਰੇਸ਼ ਨੂੰ ਕੀਤਾ ਗ੍ਰਿਫ਼ਤਾਰ

Indian-origin man kills sex offender in US News

Indian-origin man kills sex offender in US News: ਅਮਰੀਕਾ ਦੇ ਕੈਲੀਫ਼ੋਰਨੀਆ ਵਿਚ 29 ਸਾਲਾ ਭਾਰਤੀ ਮੂਲ ਦੇ ਵਿਅਕਤੀ ਵਰੁਣ ਸੁਰੇਸ਼ ਨੇ 71 ਸਾਲਾ ਜਿਨਸੀ ਸੋਸ਼ਣ ਦੇ ਅਪਰਾਧੀ ਡੇਵਿਡ ਬ੍ਰਿਮਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਹਮਲੇ ਨੂੰ "ਨਿਸ਼ਾਨਾ" ਦੱਸਿਆ ਅਤੇ ਸੁਰੇਸ਼ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ।

ਸੁਰੇਸ਼ ਨੇ ਕਬੂਲ ਕੀਤਾ ਕਿ ਉਹ ਲੰਬੇ ਸਮੇਂ ਤੋਂ ਜਿਨਸੀ ਅਪਰਾਧੀਆਂ ਨੂੰ ਮਾਰਨ ਦਾ ਇਰਾਦਾ ਰੱਖਦਾ ਸੀ ਕਿਉਂਕਿ ਉਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਅਜਿਹੇ ਲੋਕਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ।

ਬ੍ਰਿਮਰ ਨੇ 1995 ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਨੌਂ ਸਾਲ ਕੈਦ ਕੱਟੀ ਸੀ। ਬ੍ਰਿਮਰ ਨੂੰ ਸੁਰੇਸ਼ ਨੇ ਕੈਲੀਫੋਰਨੀਆ ਦੇ ਮੇਗਨ'ਸ ਲਾਅ ਡੇਟਾਬੇਸ ਰਾਹੀਂ ਨਿਸ਼ਾਨਾ ਬਣਾਇਆ। ਦੋਵਾਂ ਦੀ ਪਹਿਲਾਂ ਕੋਈ ਜਾਣ-ਪਛਾਣ ਨਹੀਂ ਸੀ।

ਸੁਰੇਸ਼ ਇਕ CPA (ਸਰਟੀਫਾਈਡ ਪਬਲਿਕ ਅਕਾਊਂਟੈਂਟ) ਦੇ ਰੂਪ ਵਿਚ ਬ੍ਰਿਮਰ ਦੇ ਘਰ ਪਹੁੰਚਿਆ, ਜਿਥੇ ਉਸ ਨੇ ਬ੍ਰਾਈਮਰ ਦਾ ਚਾਕੂ ਨਾਲ ਗਲਾ ਵੱਢ ਦਿੱਤਾ। 
ਸੁਰੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਬ੍ਰਿਮਰ ਨੂੰ ਉਸ ਦੀ ਉਮਰ ਅਤੇ ਕਮਜ਼ੋਰੀ ਕਾਰਨ ਚੁਣਿਆ ਅਤੇ ਕਤਲ ਨੂੰ "ਬਹੁਤ ਮਜ਼ੇਦਾਰ" ਦੱਸਿਆ। ਉਸ ਨੇ ਕਿਹਾ ਕਿ ਉਸ ਦਾ ਭੱਜਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਜੇਕਰ ਪੁਲਿਸ ਨਾ ਪਹੁੰਚਦੀ, ਤਾਂ ਉਹ ਖੁਦ ਉਨ੍ਹਾਂ ਨੂੰ ਫ਼ੋਨ ਕਰਦਾ। 


(For more news apart from “The custom of biscuits Sandhara punjab culture Special Article News, ” stay tuned to Rozana Spokesman.)