‘ਕਿਤਨਾ ਅੱਛਾ ਹੈ ਦੀਵਾਲੀ ਕਾ ਤਿਓਹਾਰ’

ਏਜੰਸੀ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਅਨ ਪੀਐਮ ਨੇ ਹਿੰਦੀ ’ਚ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ

Happy Diwali by Australian PM

ਆਸਟ੍ਰੇਲੀਆ:  ਰੋਸ਼ਨੀ ਦਾ ਤਿਉਹਾਰ ਮੰਨੇ ਜਾਂਦੇ ਦੀਵਾਲੀ ਦੀਆਂ ਧੂਮਾਂ ਵਿਸ਼ਵ ਭਰ ਵਿਚ ਪਾਈਆਂ ਜਾ ਰਹੀਆਂ ਹਨ। ਦੁਨੀਆ ਦੇ ਹਰੇਕ ਕੋਨੇ ਵਿਚ ਰਹਿਣ ਵਾਲੇ ਭਾਰਤੀਆਂ ਵੱਲੋਂ ਦੀਵਾਲੀ ਨੂੰ ਲੈ ਕੇ ਕਾਫ਼ੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਵਿਦੇਸ਼ਾਂ ਵਿਚ ਵੀ ਇਹ ਤਿਓਹਾਰ ਭਾਰਤੀਆਂ ਵੱਲੋਂ ਵੱਡੀ ਪੱਧਰ ’ਤੇ ਮਨਾਇਆ ਜਾਂਦੇ ਹਨ।

ਇਸੇ ਦੇ ਚਲਦਿਆਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਆਸਟ੍ਰੇਲੀਆ ਵਿਚ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਆਸਟਰੇਲੀਆ ਦੇ ਪ੍ਰਧਾਨ ਸਕੌਟ ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਬਹੁ ਸੱਭਿਆਚਾਰਕ ਲੋਕਾਂ ਦਾ ਦੇਸ਼ ਹੈ ਪਰ ਅਸੀਂ ਹਰ ਇੱਕ ਪ੍ਰਵਾਸੀ ਦੇ ਰੀਤੀ ਰਿਵਾਜਾਂ ਦੀ ਤਹਿ ਦਿਲੋਂ ਕਦਰ ਕਰਦੇ ਹਾਂ।

ਇਸ ਮੌਕੇ ਮੌਰੀਸਨ ਨੇ ਹਿੰਦੀ ਵਿਚ ਵੀ ਕੁਝ ਗੱਲਾਂ ਕੀਤੀਆਂ। ਮੋਰੀਸਨ ਅਨੁਸਾਰ ਆਸਟਰੇਲੀਆ ਇਸ ਧਰਤੀ ’ਤੇ ਰਹਿਣ ਲਈ ਸਭ ਤੋਂ ਚੰਗਾ ਤੇ ਸੋਹਣਾ ਮੁਲਕ ਹੈ। ਇਕੱਠੇ ਆਸਟ੍ਰੇਲੀਆ ਵਿਚ ਹੀ ਨਹੀਂ ਬਲਕਿ ਕੈਨੇਡਾ, ਅਮਰੀਕਾ ਸਮੇਤ ਹੋਰ ਕਈ ਵੱਡੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਵੀ ਹਰ ਸਾਲ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਜਾਂਦੀਆਂ ਹਨ ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜਿੱਥੇ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਸਨ।

ਉਥੇ ਹੀ ਉਨ੍ਹਾਂ ਇਕ ਮੰਦਰ ਵਿਚ ਜਾ ਕੇ ਦੀਵਾਲੀ ਦਾ ਤਿਓਹਾਰ ਵੀ ਮਨਾਇਆ ਸੀ। ਦੱਸ ਦਈਏ ਕਿ ਦੀਵਾਲੀ ਦੇ ਇਸ ਤਿਉਹਾਰ ਮੌਕੇ ਆਸਟਰੇਲੀਆ ਭਰ ਵਿਚ ਵਸਦੇ ਭਾਰਤੀ ਭਾਈਚਾਰੇ ਦੁਆਰਾ ਬਹੁਤ ਸਾਰੇ ਪੋ੍ਰਗਰਾਮ ਉਲੀਕੇ ਗਏ ਹਨ ਜਿਨ੍ਹਾਂ ਨੂੰ ਲੈ ਕੇ ਵੱਡੇ ਪੱਧਰ ’ਤੇ ਤਿਆਰੀਆਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਹਨ।

ਦਸ ਦਈਏ ਕਿ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਇਸ ਦੇ ਚਲਦੇ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੀਵਾਲੀ ਲਈ ਹੁਣ ਕੁੱਝ ਦਿਨ ਹੀ ਬਚੇ ਹਨ ਅਤੇ ਲੋਕਾਂ ਦੀ ਸ਼ਾਪਿੰਗ ਪੂਰੇ ਜੋਰਾਂ-ਸ਼ੋਰਾਂ ਤੇ ਚਲ ਰਹੀ ਹੈ। ਇਸ ਸਪੈਸ਼ਲ ਤਿਉਹਾਰ ਲਈ ਲੋਕ ਦੂਜਿਆਂ ਨੂੰ ਤੋਹਫ਼ੇ ਦੇਣ ਲਈ ਸ਼ਾਪਿੰਗ ਕਰ ਰਹੇ ਹਨ। ਦੀਵਾਲੀ ਲਈ ਬਾਜ਼ਾਰ ਵੀ ਸਜ ਚੁੱਕੇ ਹਨ ਅਤੇ ਦੁਕਾਨਦਾਰ ਸਪੈਸ਼ਲ ਆਫਰਸ ਦੇਣਾ ਸ਼ੁਰੂ ਕਰ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।