ਅਫ਼ਗ਼ਾਨਿਸਤਾਨ ਵਲੋਂ ਐਫ਼.ਬੀ.ਆÂਂੀ ਦੇ ਲੋੜੀਂਦੇ ਅਲਕਾਇਦਾ ਆਗੂ ਨੂੰ ਮਾਰ ਸੁੱਟਣ ਦਾ ਦਾਅਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ ਵਲੋਂ ਐਫ਼.ਬੀ.ਆÂਂੀ ਦੇ ਲੋੜੀਂਦੇ ਅਲਕਾਇਦਾ ਆਗੂ ਨੂੰ ਮਾਰ ਸੁੱਟਣ ਦਾ ਦਾਅਵਾ

image

ਕਾਬੁਲ, 25 ਅਕਤੂਬਰ : ਅਫ਼ਗ਼ਾਨਿਸਤਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਕ ਅਭਿਆਨ ਦੌਰਾਨ ਉਸ ਨੇ ਅਲਕਾਇਦਾ ਦੇ ਇਕ ਸਿਖਰਲੇ ਪ੍ਰਚਾਰਕ ਨੂੰ ਮਾਰ ਸੁਟਿਆ ਜੋ ਐਫ਼.ਬੀ.ਆਈ ਦੀ ਅਤਿ ਲੋੜੀਂਦੀ ਸੂਚੀ ਵਿਚ ਸ਼ਾਮਲ ਸੀ। ਦੇਸ਼ ਦੇ ਪੂਰਬੀ ਹਿੱਸੇ ਵਿਚ ਇਸ ਅਭਿਆਨ ਨਾਲ ਉਥੇ ਅਤਿਵਾਦੀ ਸੰਗਠਨ ਦੀ ਮੌਜੂਦਗੀ ਸਾਹਮਣੇ ਆਈ ਹੈ। ਹਸਾਮ ਅਬਦ ਅਲ-ਰਾਉਫ਼ ਉਰਫ਼ ਅਬੁ ਮਹਸਿਨ ਅਲ-ਮਾਸਰੀ ਨਾਮਕ ਇਸ ਅਲਕਾਇਦਾ ਆਗੂ ਦੀ ਕਥਿਤ ਮੌਤ ਹਫ਼ਤਿਆਂ ਤੋਂ ਜਾਰੀ ਹਿੰਸਾ ਵਿਚਾਲੇ ਹੋਈ ਹੈ। ਸਨਿਚਰਵਾਰ ਨੂੰ ਵੀ ਕਾਬੁਲ ਨੇੜੇ ਇਕ ਸਿਖਿਆ ਕੇਂਦਰ 'ਤੇ ਆਤਮਘਾਤੀ ਹਮਲੇ ਵਿਚ 24 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਲੇ ਲਈ।  

image

ਇਸ ਵਿਚਾਲੇ ਅਫ਼ਗ਼ਾਨ ਸਰਕਾਰ ਦੀ ਤਾਲਿਬਾਨ ਅਤਿਵਾਦੀਆਂ ਵਿਰੁਧ ਲੜਾਈ ਜਾਰੀ ਹੈ ਜਦੋਂਕਿ ਕਤਰ ਵਿਚ ਪਹਿਲੀ ਵਾਰ ਦੋਹਾਂ ਪੱਖਾਂ ਵਿਚਾਲੇ ਸ਼ਾਂਤੀ ਵਾਰਤਾ ਚਲ ਰਹੀ ਹੈ। ਹਿੰਸਾ ਅਤੇ ਅਲ ਰਾਉੂਫ਼ ਦੀ ਕਥਿਤ ਮੌਤ ਨਾਲ ਸ਼ਾਂਤੀ ਵਾਰਤਾ 'ਤੇ ਖ਼ਤਰਾ ਪੈਦਾ ਹੋ ਗਿਆ ਹੈ। ਅਫ਼ਗ਼ਾਨਿਸਤਾਨ ਦੀ ਨੈਸ਼ਨਲ ਡਾਇਰੈਕਟੋਰੇਟ ਆਫ਼ ਸਕਿਊਰਟੀ ਇੰਟੈਲੀਜੈਂਸ ਸਰਵਿਸ ਨੇ ਟਵੀਟ ਕਰ ਕੇ ਉਸ ਨੂੰ ਗਜਨੀ ਸੂਬੇ ਵਿਚ ਮਾਰ ਮੁਕਾਉਣ ਦਾ ਦਾਅਵਾ ਕੀਤਾ। ਅਲਕਾਇਦਾ ਨੇ ਅਲ-ਰਾਊਫ਼ ਦੀ ਮੌਤ ਦੀ ਤੁਰਤ ਪੁਸ਼ਟੀ ਨਹੀਂ ਕੀਤੀ ਹੈ। ਉਧਰ ਐਫ਼.ਬੀ.ਆਈ. ਅਮਰੀਕੀ ਫ਼ੌਜ ਅਤੇ ਨਾਟੋ ਵਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। (ਪੀਟੀਆਈ)